ਡੀਏਵੀ ਪਬਲਿਕ ਸਕੂਲ ਵਿੱਚ ਪੁਸਤਕ ਮੇਲਾ
06:30 AM May 31, 2025 IST
ਲੁਧਿਆਣਾ: ਡੀਏਵੀ ਪਬਲਿਕ ਸਕੂਲ ਪੱਖੋਵਾਲ ਰੋਡ ਨੇ ਆਉਣ ਵਾਲੀਆਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਪੜ੍ਹਨ ਅਤੇ ਸਵੈ-ਸਿੱਖਣ ਦੀ ਲਗਨ ਨੂੰ ਉਤਸ਼ਾਹਿਤ ਕਰਨਲਈ ਆਪਣੇ ਸਟਾਫ ਅਤੇ ਵਿਦਿਆਰਥੀਆਂ ਲਈ ਤਿੰਨਾਂ ਪੁਸਤਕ ਮੇਲਾ ਲਾਇਆ ਗਿਆ। ਇਸ ਪੁਸਤਕ ਮੇਲੇ ਵਿੱਚ ਸਫਰਨਾਮੇ, ਜੀਵਨੀਆਂ, ਨਾਵਲ ਅਤੇ ਵਿਸ਼ਵ ਕੋਸ਼ ਆਦਿ ਗਿਆਨ ਭਰਪੂਰ ਪੁਸਤਕਾਂ ਨੇ ਪੜ੍ਹਨ ਦੀ ਰੁਚੀ ਰੱਖਣ ਵਾਲੇ ਪਾਠਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ। ਕਿਤਾਬਾਂ ਦੇ ਆਕਰਸ਼ਕ, ਸ਼ਾਨਦਾਰ ਅਤੇ ਰੌਮਾਂਚਕ ਟਾਈਟਲ ਪੰਨਿਆਂ ਅਤੇ ਦਿਲਚਸਪ ਸੁਰਖੀਆਂ ਨੇ ਪਾਠਕਾਂ ਨੂੰ ਆਪਣੀ ਪਸੰਦ ਅਨੁਸਾਰ ਕਿਤਾਬਾਂ ਲੈਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਸਤਵੰਤ ਕੌਰ ਭੁੱਲਰ ਨੇ ਕਿਹਾ ਕਿ ਸਭ ਨੂੰ ਪੁਸਤਕਾਂ ਨਾਲ ਪਿਆਰ ਪਾਉਣਾ ਚਾਹੀਦਾ ਹੈ। -ਖੇਤਰੀ ਪ੍ਰਤੀਨਿਧ
Advertisement
Advertisement