ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੀਈਓ ਪ੍ਰਾਇਮਰੀ ਵੱਲੋਂ ਵੱਖ-ਵੱਖ ਸਕੂਲਾਂ ਦਾ ਦੌਰਾ

05:30 AM May 09, 2025 IST
featuredImage featuredImage
ਸਰਕਾਰੀ ਪ੍ਰਾਇਮਰੀ ਸਕੂਲ ਭੱਟੀਆਂ ਵਿੱਚ ਜਾਇਜ਼ਾ ਲੈਂਦੇ ਡੀਈਓ ਪ੍ਰਾਇਮਰੀ ਰਵਿੰਦਰ ਕੌਰ ਅਤੇ ਹੋਰ।

ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਮਈ
ਸਰਕਾਰੀ ਸਕੂਲਾਂ ਵਿੱਚ ਚੱਲ ਰਹੇ ਵੱਖ-ਵੱਖ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ, ਸਕੂਲਾਂ ਵਿੱਚ ਚੱਲ ਰਹੀ ਦਾਖਲਾ ਪ੍ਰੀਕਿਰਿਆ ਨੂੰ ਦੇਖਣ ਅਤੇ ਸਕੂਲਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਵੱਲੋਂ ਅੱਜ ਵੀ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ।
ਜਾਣਕਾਰੀ ਅਨੁਸਾਰ ਡੀਈਓ ਐਲੀਮੈਂਟਰੀ ਰਵਿੰਦਰ ਕੌਰ ਲੁਧਿਆਣਾ ਵੱਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਫਤਿਹਗੜ੍ਹ ਗੁਜਰਾਂ, ਸਰਕਾਰੀ ਪ੍ਰਾਇਮਰੀ ਸਕੂਲ ਕਾਦੀਆਂ, ਸਰਕਾਰੀ ਪ੍ਰਾਇਮਰੀ ਸਕੂਲ ਲਾਡੋਵਾਲ, ਸੀਨੀਅਰ ਸੈਕੈਂਡਰੀ ਸਕੂਲ ਲਾਡੋਵਾਲ ਅਤੇ ਭੱਟੀਆਂ ਵੇਟ ਪ੍ਰਾਈਮਰੀ ਸਕੂਲ ਆਦਿ ਚੈੱਕ ਕੀਤੇ ਗਏ। ਇਸ ਚੈਕਿੰਗ ਦੌਰਾਨ ਜਿਲਾ ਸਿੱਖਿਆ ਅਫਸਰ ਵੱਲੋਂ ਸਮੂਹ ਸਕੂਲਾਂ ਦੇ ਅਧਿਆਪਕਾਂ, ਐਸਐਮਸੀ ਕਮੇਟੀ ਮੈਂਬਰਾ ਅਤੇ ਪੰਚਾਇਤ ਮੈਂਬਰਾਂ ਨੂੰ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਦਾਖਲੇ ਕਰਨ ਸਬੰਧੀ ਅਪੀਲ ਕੀਤੀ ਗਈ। ਇਸ ਚੈਕਿੰਗ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਫਤਿਹਗੜ੍ਹ ਗੁਜਰਾਂ ਵਿੱਚ ਰਸੌਈ ਅਤੇ ਬਾਥਰੂਮਾਂ ਦੀ ਮੁਰੰਮਤ ਦੀ ਲੋੜ ਸੀ ਜਿਸ ਸਬੰਧੀ ਡੀਈਓ ਨੇ ਮੌਕੇ ’ਤੇ ਹੀ ਸਕੂਲ ਮੁਖੀ ਨੂੰ ਡਿਮਾਂਡ ਕਰਨ ਸਬੰਧੀ ਕਿਹਾ।

Advertisement

ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਕਾਦੀਆਂ ਵਿੱਚ ਸਾਰੇ ਪ੍ਰਬੰਧ ਵਧੀਆ ਸਨ। ਮਿੱਡ-ਡੇਅ ਮੀਲ ਅਤੇ ਰਸੋਈ ਵੀ ਸਾਫ ਸੁਥਰੀ ਹਾਲਤ ਵਿੱਚ ਸਨ। ਸਕੂਲ ਵਿਖੇ 160 ਬੱਚਿਆਂ ਲਈ ਸਿਰਫ ਦੋ ਅਧਿਆਪਕ ਸਨ, ਜਿਸ ਕਰਕੇ ਮੌਕੇ ਤੇ ਹੀ ਦੋ ਹੋਰ ਅਧਿਆਪਕਾਂ ਦੀ ਡਿਊਟੀ ਲਗਾਈ ਗਈ। ਸਰਕਾਰੀ ਪ੍ਰਾਇਮਰੀ ਸਕੂਲ ਭੱਟੀਆਂ ਬੇਟ ਜੋ ਕਿ ਸਕੂਲ ਆਫ ਹੈਪੀਨੈਸ ਅਧੀਨ ਵੀ ਚੁਣਿਆ ਹੋਇਆ ਹੈ, ਵਿਖੇ ਕਮਰਿਆਂ ਦੀ ਉਸਾਰੀ ਚੱਲ ਰਹੀ ਹੈ। ਇਸ ਮੌਕੇ ਡੀਈਓ ਨੇ ਕੰਮ ਨੂੰ ਵਧੀਆ ਅਤੇ ਜਲਦ ਤੋਂ ਜਲਦ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਇਸੇ ਸਕੂਲ ਵਿੱਚ ਦਾਖਲਾ ਮੁਹਿੰਮ ਦੇ ਅਧੀਨ ਡੀਈਓ ਵੱਲੋਂ ਮੌਕੇ ਤੇ ਹੀ 2 ਬੱਚੇ ਜੋ ਕਿ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਆਏ ਸਨ, ਨੂੰ ਦਾਖਲ ਕੀਤਾ ਗਿਆ। ਇਸ ਚੈਕਿੰਗ ਦੌਰਾਨ ਮਿਸ਼ਨ ਸਮਰੱਥ ਦੀ ਵੀ ਚੈਕਿੰਗ ਕੀਤੀ ਗਈ ਅਤੇ ਨਾਲ ਹੀ ਸਮੂਹ ਸਕੂਲਾਂ ਨੂੰ ਹਦਾਇਤ ਕੀਤੀ ਕਿ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਦਾਖਲੇ ਕੀਤੇ ਜਾਣ। ਇਸ ਮੌਕੇ ਡੀਈਓ ਰਵਿੰਦਰ ਕੌਰ ਨਾਲ ਜੂਨੀਅਰ ਸਹਾਇਕ ਸੰਜੀਵ ਕੁਮਾਰ, ਬਲਦੇਵ ਸਿੰਘ, ਬੀਆਰਸੀ ਵਿਸ਼ਾਲ ਕੁਮਾਰ ਅਤੇ ਅਮਰਜੀਤ ਸਿੰਘ ਹਾਜ਼ਰ ਸਨ।

Advertisement
Advertisement