ਡਿਊਟੀ ਦੌਰਾਨ ਸ਼ਰਾਬ ਪੀਣ ਕਾਰਨ ਟੀਟੀਈ ਮੁਅੱਤਲ
03:11 AM Jun 03, 2025 IST
ਪੱਤਰ ਪ੍ਰੇਰਕ
ਜਲੰਧਰ , 2 ਜੂਨ
ਨਵੀਂ ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈੱਸ (14679) ਵਿੱਚ ਡਿਊਟੀ ਦੌਰਾਨ ਸ਼ਰਾਬ ਪੀਣ ਕਾਰਨ ਟੀਟੀਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਰੇਲਵੇ ਦੀ ਫਿਰੋਜ਼ਪੁਰ ਡਵੀਜ਼ਨ ਨੂੰ ਸ਼ਿਕਾਇਤ ਮਿਲਣ ਮਗਰੋਂ ਡੀਆਰਐੱਮ ਨੇ ਇਹ ਕਾਰਵਾਈ ਕੀਤੀ ਹੈ। ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈੱਸ ਸ਼ਨਿਚਰਵਾਰ ਨੂੰ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਸੀ। ਇਸ ਦੌਰਾਨ ਟੀਟੀਈ ਜਗਦੀਸ਼ ਕਥਿਤ ਨਸ਼ੇ ਦੀ ਹਾਲਤ ਵਿੱਚ ਟਿਕਟਾਂ ਦੀ ਜਾਂਚ ਕਰ ਰਿਹਾ ਸੀ। ਯਾਤਰੀਆਂ ਨੇ ਇਸ ’ਤੇ ਇਤਰਾਜ਼ ਕੀਤਾ। ਸ਼ਿਕਾਇਤ ਮਿਲਣ ਮਗਰੋਂ ਉਸ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਟੀਟੀਈ ਦੋਸ਼ੀ ਪਾਇਆ ਗਿਆ। ਟੀਟੀਈ ਦਾ ਮੁੱਖ ਦਫ਼ਤਰ ਅੰਮ੍ਰਿਤਸਰ ਸੀ। ਉਸਨੂੰ ਸ਼ਰਾਬੀ ਹੋਣ ਕਾਰਨ ਹਿਰਾਸਤ ਵਿੱਚ ਲਿਆ ਤੇ ਕੇਸ ਦਰਜ ਕੀਤਾ। ਫਿਰੋਜ਼ਪੁਰ ਡਿਵੀਜ਼ਨ ਨੇ ਉਸ ਨੂੰ ਅੱਜ ਮੁਅੱਤਲ ਕਰ ਦਿੱਤਾ ਹੈ।
Advertisement
Advertisement