ਡਾ. ਸੰਦੀਪ ਦੁਆ ਮੁੱਖ ਵਿਜੀਲੈਂਸ ਅਫਸਰ ਨਿਯੁਕਤ
06:45 AM May 20, 2025 IST
ਅੰਮ੍ਰਿਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਰਕੀਟੈਕਚਰ ਵਿਭਾਗ ਦੇ ਪ੍ਰੋਫੈਸਰ ਡਾ. ਸੰਦੀਪ ਦੁਆ ਨੂੰ ਯੂਨੀਵਰਸਿਟੀ ਦਾ ਮੁੱਖ ਵਿਜੀਲੈਂਸ ਅਫਸਰ ਨਿਯੁਕਤ ਕੀਤਾ ਗਿਆ ਹੈ। ਅੱਜ ਉਨ੍ਹਾਂ ਨੇ ਰਜਿਸਟਰਾਰ ਪ੍ਰੋ. ਕੇ.ਐੱਸ. ਚਾਹਲ, ਵਾਈਸ ਚਾਂਸਲਰ ਦੇ ਓਐੱਸਡੀ ਹਰਇਕਬਾਲ ਸਿੰਘ, ਵਾਈਸ ਚਾਂਸਲਰ ਦੇ ਓਐੱਸਡੀ ਪਰਮਿੰਦਰ ਸਿੰਘ ਦੀ ਮੌਜੂਦਗੀ ਵਿੱਚ ਮੁੱਖ ਵਿਜੀਲੈਂਸ ਅਫਸਰ ਦਾ ਵਾਧੂ ਚਾਰਜ ਸੰਭਾਲਿਆ। ਵੱਖ ਵੱਖ ਖੋਜਾਰਥੀਆਂ ਨੂੰ ਪੀਐੱਚਡੀ ਕਰਵਾ ਚੁਕੇ ਡਾ. ਦੂੁਆ ਦੀਆਂ ਪ੍ਰਕਾਸ਼ਨਾਵਾਂ ਅਹਿਮ ਖੋਜ ਜਰਨਲਾਂ ਵਿੱਚ ਛਪ ਚੁੱਕੀਆਂ ਹਨ। ਉਹ ਵੱਖ-ਵੱਖ ਰਾਸ਼ਟਰੀ ਪੱਧਰੀ ਕਮੇਟੀਆਂ ਦੇ ਸਰਗਰਮ ਮੈਂਬਰ ਵੀ ਹਨ। -ਪੱਤਰ ਪ੍ਰੇਰਕ
Advertisement
Advertisement