ਡਾ. ਵਿਸ਼ਾਲ ਚੋਪੜਾ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਬਣੇ
05:22 AM May 09, 2025 IST
ਖੇਤਰੀ ਪ੍ਰਤੀਨਿਧ
Advertisement
ਪਟਿਆਲਾ, 8 ਮਈ
ਸਰਕਾਰ ਵੱਲੋਂ ਟੀਬੀ ਰੋਗ ਦੇ ਮਾਹਿਰ ਡਾ. ਵਿਸ਼ਾਲ ਚੋਪੜਾ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਮੈਡੀਕਲ ਸੁਪਰਡੈਂਟ ਵਜੋਂ ਤਾਇਨਾਤ ਕੀਤਾ ਹੈ। ਉਂਜ ਮੈਡੀਕਲ ਸੁਪਰਡੈਂਟ ਦਾ ਉਨ੍ਹਾਂ ਨੂੰ ਵਾਧੂ ਚਾਰਜ ਦਿਤਾ ਗਿਆ ਹੈ ਤੇ ਉਹ ਉਹ ਪਟਿਆਲਾ ’ਚ ਹੀ ਸਥਿਤ ਸਰਕਾਰੀ ਟੀ.ਬੀ ਹਸਪਤਾਲ ਵਿਖੇ ਛਾਤੀ ਅਤੇ ਟੀ.ਬੀ ਵਿਭਾਗ ਦੇ ਮੁਖੀ ਵਜੋਂ ਵੀ ਕੰਮ ਕਰਦੇ ਰਹਿਣਗੇ। ਉਨ੍ਹਾਂ ਨੇ ਡਾ. ਗਰੀਸ਼ ਸਾਹਨੀ ਦੀ ਥਾਂ ਲਈ ਹੈ, ਜੋ ਕਿ ਗੌਰਮਿੰਟ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਵਿਖੇ ਆਰਥੋਪਿਡੈਕਸ ਵਿਭਾਗ ਦੇ ਮੁਖੀ ਹਨ। ਡਾ. ਸਾਹਨੀ ਵੱਲੋਂ ਪਿਛਲੇ ਦਿਨੀ ਕਿਸੇ ਘਰੇਲੂ ਰੁਝੇਵੇਂ ਕਾਰਨ ਮੈਡੀਕਲ ਸੁਪਰਡੈਂਟ ਦੀ ਜਿੰਮੇਵਾਰੀ ਨਾ ਨਿਭਾਅ ਸਕਣ ਤੋਂ ਅਸਮਰੱਥਾ ਪ੍ਰ੍ਰਗਟਾਈ ਸੀ, ਜਿਸ ਤਹਿਤ ਅੱਜ ਇਹ ਨਵੀਂ ਤਾਇਨਾਤੀ ਕੀਤੀ ਗਈ ਹੈ।
Advertisement
Advertisement