ਡਾ. ਬਲਬੀਰ ਵੱਲੋਂ ਸਕੂਲਾਂ ’ਚ ਵਿਕਾਸ ਕਾਰਜਾਂ ਦਾ ਉਦਘਾਟਨ
06:35 AM Apr 12, 2025 IST
ਖੇਤਰੀ ਪ੍ਰਤੀਨਿਧ
ਪਟਿਆਲਾ, 11 ਅਪਰੈਲ
ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਅੱਜ ਇੰਦਰਾ ਕਲੋਨੀ, ਹਰਦਾਸਪੁਰ, ਕਰਮਗੜ੍ਹ ਅਤੇ ਨੰਦਪੁਰ ਕੇਸ਼ੋ ਵਿਚਲੇ ਸਰਕਾਰੀ ਸਕੂਲਾਂ ’ਚ ਨਵੇਂ ਕਲਾਸ ਰੂਮ, ਚਾਰਦੀਵਾਰੀ ਤੇ ਸਾਇੰਸ ਲੈਬ ਵਰਗੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਜਦਕਿ ਪਟਿਆਲਾ ਸ਼ਹਿਰੀ ਹਲਕੇ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸ਼ਹਿਰ ਵਿਚਲੇ ਤਿੰਨ ਸਕੂਲਾਂ ਇਸੇ ਤਰ੍ਹਾਂ ਪਠਾਣਮਾਜਰਾ ਨੇ ਬਹਾਦਰਗੜ੍ਹ, ਸਾਹਿਬ ਨਗਰ ਥੇੜ੍ਹੀ ਅਤੇ ਰਾਏਪੁਰ ਜਦਕਿ ਵਿਧਾਇਕ ਗੁਰਲਾਲ ਘਨੌਰ ਨੇ ਅਜਰਾਵਰ, ਸੁਹਰੋਂ ਅਤੇ ਹਰਪਾਲਪੁਰ ਦੇ ਸਕੂਲਾਂ ’ਚ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਇਸ ਮੌਕੇ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਰਹੇ।
Advertisement
Advertisement