For the best experience, open
https://m.punjabitribuneonline.com
on your mobile browser.
Advertisement

ਡਾ. ਪੂਨਮ ਅਗਰਵਾਲ ਨੂੰ ਸਰਵੋਤਮ ਪ੍ਰੋਫ਼ੈਸਰ ਐਵਾਰਡ

05:45 AM Dec 27, 2024 IST
ਡਾ  ਪੂਨਮ ਅਗਰਵਾਲ ਨੂੰ ਸਰਵੋਤਮ ਪ੍ਰੋਫ਼ੈਸਰ ਐਵਾਰਡ
ਡਾ. ਪੂਨਮ ਅਗਰਵਾਲ ਆਪਣੇ ਐਵਾਰਡ ਨਾਲ।
Advertisement
ਖੇਤਰੀ ਪ੍ਰਤੀਨਿਧ
Advertisement

ਲੁਧਿਆਣਾ, 26 ਦਸੰਬਰ‬‎

Advertisement

ਪੀਏਯੂ ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਸਾਬਕਾ ਮੁਖੀ ਡਾ. ਪੂਨਮ ਅਗਰਵਾਲ ਨੂੰ ਭੋਜਨ ਵਿਗਿਆਨੀਆਂ ਤੇ ਤਕਨੀਕੀ ਮਾਹਰਾਂ ਦੀ ਐਸੋਸੀਏਸ਼ਨ ਵੱਲੋਂ 2023 ਲਈ ਸਰਵੋਤਮ ਪ੍ਰੋਫ਼ੈਸਰ ਵਜੋਂ ‘ਪ੍ਰੋਫ਼ੈਸਰ ਜੀਵਨ ਸਿੰਘ ਸਿੱਧੂ’ ਐਵਾਰਡ ਨਾਲ ਸਨਮਾਨਿਆ ਗਿਆ ਹੈ। ਪੀਏਯੂ ਵਿੱਚ 33 ਸਾਲਾਂ ਤੋਂ ਵਧੇਰੇ ਸਮੇਂ ਦੀ ਸੇਵਾ ਕਰਦਿਆਂ ਡਾ. ਪੂਨਮ ਨੂੰ ਭੋਜਨ ਵਿਗਿਆਨ ਵਿੱਚ ਅਧਿਆਪਨ, ਖੋਜ ਤੇ ਖੋਜ ਅਗਵਾਈ ਦੇ ਖੇਤਰ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ਜਾਣਿਆ ਜਾਂਦਾ ਹੈ।

ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਕਈ ਖੋਜ ਪ੍ਰਾਜੈਕਟ ਸੰਪੂਰਨ ਕਰਨ, ਪ੍ਰਮੁੱਖ ਕਾਰੋਬਾਰੀ ਸਿਖਲਾਈ ਢਾਂਚੇ ਦੀ ਸਥਾਪਨਾ ਕਰਨ ਤੇ ਤਿੰਨ ਰਜਿਸਟਰਡ ਪੇਟੈਂਟਾਂ ਤੇ 300 ਤੋਂ ਵੱਧ ਖੋਜ ਅਤੇ ਪਾਸਾਰ ਪ੍ਰਕਾਸ਼ਨਾਂਵਾਂ ਲਿਖਣ ਦਾ ਮਾਣ ਹਾਸਲ ਕੀਤਾ। ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ, ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵ ਇੰਦਰਾ ਸਿੰਘ ਗਿੱਲ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਅਤੇ ਡਾ. ਸਵਿਤਾ ਸ਼ਰਮਾ (ਮੁਖੀ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ) ਨੇ ਡਾ. ਪੂਨਮ ਅਗਰਵਾਲ ਨੂੰ ਇਹ ਵੱਕਾਰੀ ਪੁਰਸਕਾਰ ਹਾਸਲ ਕਰਨ ਲਈ ਵਧਾਈ ਦਿੱਤੀ।

Advertisement
Author Image

Inderjit Kaur

View all posts

Advertisement