ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡਾ. ਪਰਮਿੰਦਰਜੀਤ ਸਿੰਘ ਨੇ ਐੱਸਐੱਮਓ-2 ਵਜੋਂ ਅਹੁਦਾ ਸੰਭਾਲਿਆ

05:24 AM May 11, 2025 IST
featuredImage featuredImage
ਐੱਸਐੱਮਓ ਡਾ. ਪਰਮਿੰਦਰਜੀਤ ਸਿੰਘ
ਪੱਤਰ ਪ੍ਰੇਰਕ
Advertisement

ਐਸ.ਏ.ਐਸ. ਨਗਰ (ਮੁਹਾਲੀ), 10 ਮਈ

ਪੰਜਾਬ ਸਰਕਾਰ ਵੱਲੋਂ ਡਾ. ਪਰਮਿੰਦਰਜੀਤ ਸਿੰਘ ਨੂੰ ਮੁਹਾਲੀ ਦੇ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿੱਚ ਸੀਨੀਅਰ ਮੈਡੀਕਲ ਅਫ਼ਸਰ-2 (ਐੱਸਐੱਮਓ-2) ਤਾਇਨਾਤ ਕੀਤਾ ਗਿਆ ਹੈ। ਡਾ. ਪਰਮਿੰਦਰਜੀਤ ਸਿੰਘ ਨੇ ਅੱਜ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਇਸ ਸਮੇਂ ਉਹ ਸਬ-ਡਵੀਜ਼ਨਲ ਹਸਪਤਾਲ ਖਰੜ ਵਿੱਚ ਐੱਸਐੱਮਓ ਵਜੋਂ ਸੇਵਾਵਾਂ ਨਿਭਾ ਰਹੇ ਸਨ। ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ਮੁਹਾਲੀ ਵਿੱਚ ਲੰਮਾ ਸਮਾਂ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਸੀਨੀਅਰ ਮੈਡੀਕਲ ਅਫ਼ਸਰ ਡਾ. ਵਿਜੈ ਭਗਤ ਪਿਛਲੇ ਦਿਨੀਂ ਸੇਵਾਮੁਕਤ ਹੋ ਗਏ ਸਨ। ਉਨ੍ਹਾਂ ਦੀ ਖਾਲੀ ਹੋਈ ਅਸਾਮੀ ’ਤੇ ਡਾ. ਪਰਮਿੰਦਰਜੀਤ ਸਿੰਘ ਨੂੰ ਬਤੌਰ ਐੱਸਐੱਮਓ-2 ਤਾਇਨਾਤ ਕੀਤਾ ਗਿਆ ਹੈ। ਉਂਜ ਇਸ ਤੋਂ ਪਹਿਲਾਂ ਵੀ ਡਾ. ਪਰਮਿੰਦਰਜੀਤ ਸਿੰਘ ਮੁਹਾਲੀ ਹਸਪਤਾਲ ਵਿੱਚ ਵੀ ਕਾਫ਼ੀ ਸਮੇਂ ਤੱਕ ਬਤੌਰ ਮੈਡੀਕਲ ਅਫ਼ਸਰ ਸੇਵਾਵਾਂ ਨਿਭਾ ਚੁੱਕੇ ਹਨ। ਇੱਕ ਅਪਰੈਲ 2024 ਨੂੰ ਉਨ੍ਹਾਂ ਨੂੰ ਤਰੱਕੀ ਦੇ ਕੇ ਸਰਕਾਰੀ ਹਸਪਤਾਲ ਖਰੜ ਦਾ ਐੱਸਐੱਮਓ ਲਾਇਆ ਗਿਆ ਸੀ। ਡਾ. ਪਰਮਿੰਦਰਜੀਤ ਸਿੰਘ ਨੇ ਕਿਹਾ ਕਿ ਉਹ ਪੁਰਜ਼ੋਰ ਯਤਨ ਕਰਨਗੇ ਕਿ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ ਅਤੇ ਮਿਆਰੀ ਸਿਹਤ ਸਹੂਲਤਾਂ ਮਿਲਣ। ਹਸਪਤਾਲ ਦੇ ਐੱਸਐੱਮਓ-1 ਡਾ. ਐੱਚਐੱਸ ਚੀਮਾ ਅਤੇ ਸਮੂਹ ਸਟਾਫ਼ ਨੇ ਡਾ. ਪਰਮਿੰਦਰਜੀਤ ਸਿੰਘ ਦਾ ਸਵਾਗਤ ਕੀਤਾ।

Advertisement

Advertisement