ਡਾ. ਗੋਇਲ ਬਣੇ ਮਹਾਰਾਜਾ ਯਾਦਵਿੰਦਰਾ ਐਨਕਲੇਵ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ
05:18 AM May 26, 2025 IST
ਖੇਤਰੀ ਪ੍ਰਤੀਨਿਧ
Advertisement
ਪਟਿਆਲਾ, 25 ਮਈ
ਮਹਾਰਾਜਾ ਯਾਦਵਿੰਦਰਾ ਐਨਕਲੇਵ ਵੈੱਲਫੇਅਰ ਐਸੋਸੀਏਸ਼ਨ ਦੀ ਚੋਣ ਵਿੱਚ ਡਾ. ਅਜੈ ਗੋਇਲ 125 ਵੋਟਾਂ ਦੇ ਫਰਮ ਨਾਲ ਚੋਣ ਜਿੱਤ ਕੇ ਦੂਜੀ ਵਾਰ ਅਗਲੇ ਦੋ ਸਾਲਾਂ ਲਈ ਪ੍ਰਧਾਨ ਚੁਣੇ ਗਏ ਹਨ। ਇਸ ਚੋਣ ਵਿੱਚ ਡਾ. ਅਜੈ ਗੋਇਲ ਨੂੰ 184 ਵੋਟਾਂ ਪਈਆਂ ਜਦਕਿ ਉਨ੍ਹਾਂ ਦੀ ਵਿਰੋਧੀ ਉਮੀਦਵਾਰ ਨੂੰ 59 ਵੋਟ ਮਿਲੇ। ਇਸੇ ਤਰ੍ਹਾਂ ਡਾ. ਅਜੈ ਗੋਇਲ ਸਵਾ ਸੌ ਵੋਟ ਦੇ ਵੱਡੇ ਫ਼ਰਕ ਨਾਲ ਚੋਣ ਜਿੱਤੇ ਹਨ। ਇਸ ਦੌਰਾਨ ਸੋਹਨ ਲਾਲ ਬਾਂਸਲ ਮੀਤ ਪ੍ਰਧਾਨ ਅਤੇ ਪ੍ਰਮੋਦ ਜੈਨ ਜਨਰਲ ਸੈਕਟਰੀ ਦੇ ਅਹੁਦੇ ਲਈ ਨਿਰਵਿਰੋਧ ਚੁਣੇ ਗਏ। ਇਸ ਤੋਂ ਇਲਾਵਾ ਦਰਸ਼ਨ ਸਿੰਘ ਟਿਵਾਣਾ, ਜੁਗਰਾਜ ਸਿੰਘ, ਸੁਰੇਸ਼ ਕੁਮਾਰ, ਦਵਿੰਦਰ ਕੁਮਾਰ, ਸ਼ੇਰ ਸਿੰਘ ਬੋਪਾਰਾਏ, ਹੇਮੰਤ ਘਈ, ਸੰਜੀਵ ਜੈਨ, ਧੀਰਜ ਕੁਮਾਰ, ਸੁਦਰਸ਼ਨ ਪਾਲ, ਲਲਿਤ ਮਿੱਤਲ, ਚਮਨਦੀਪ ਸ਼ਰਮਾ, ਹਰਬੰਸ ਲਾਲ ਬਾਂਸਲ ਤੇ ਮੋਹਿੰਦਰ ਸਿੰਘ ਵੱਖ-ਵੱਖ ਜ਼ੋਨਾਂ ਦੇ ਪ੍ਰਧਾਨ ਚੁਣੇ ਗਏ। ਚੋਣ ਨੂੰ ਕਰਵਾਉਣ ਵਿੱਚ ਸ਼ਾਮ ਗੁਪਤਾ, ਸੋਮਨਾਥ ਗੋਇਲ ਅਤੇ ਸੰਜੀਵ ਅਗਰਵਾਲ ਦੀ ਖਾਸ ਭੂਮਿਕਾ ਰਹੀ।
Advertisement
Advertisement