ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡਾਕ ਵਿਭਾਗ ਨੇ ਸ਼ੁਰੂ ਕੀਤੀ ‘ਗਿਆਨ ਪੋਸਟ’ ਸੇਵਾ

04:26 AM May 10, 2025 IST
featuredImage featuredImage

ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 9 ਮਈ
ਭਾਰਤੀ ਡਾਕ ਵਿਭਾਗ ਨੇ ਜਾਣਕਾਰੀ ਅਤੇ ਗਿਆਨ ਦੇ ਪ੍ਰਸਾਰ ਨੂੰ ਉਤਸ਼ਾਹਿਤ ਕਰਨ ਲਈ ਗਿਆਨ ਪੋਸਟ ਸੇਵਾ ਸ਼ੁਰੂ ਕੀਤੀ ਹੈ। ਕੇਂਦਰੀ ਸੰਚਾਰ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ 28 ਅਪਰੈਲ ਨੂੰ ਇਸ ਯੋਜਨਾ ਦਾ ਨੋਟੀਫਿਕਸ਼ਨ ਜਾਰੀ ਕੀਤਾ ਸੀ। ਅੰਮ੍ਰਿਤਸਰ ਡਾਕ-ਘਰ ਦੇ ਸੀਨੀਅਰ ਸੁਪਰਡੈਂਟ ਪ੍ਰਵੀਨ ਪ੍ਰਸੂਨ ਨੇ ਦੱਸਿਆ ਕਿ ਇਸ ਸੇਵਾ ਦਾ ਉਦੇਸ਼ ਦੇਸ਼ ਵਿੱਚ ਵਿਦਿਅਕ ਸਮੱਗਰੀ ਦੇ ਪ੍ਰਸਾਰਣ ਦੀ ਸਹੂਲਤ ਦੇਣਾ ਹੈ। ਇਸ ਸਕੀਮ ਤਹਿਤ ਟਰੈਕਿੰਗ ਦੀ ਸਹੂਲਤ ਵੀ ਹੋਵੇਗੀ, ਜਿਸ ਨਾਲ ਭੇਜੀਆਂ ਜਾਂ ਆਰਡਰ ਕੀਤੀਆਂ ਜਾ ਰਹੀਆਂ ਪੁਸਤਕਾਂ ਕਿੱਥੇ ਤੱਕ ਪਹੁੰਚੀਆਂ ਹਨ। ‘ਗਿਆਨ ਪੋਸਟ’ ਤਹਿਤ 300 ਗ੍ਰਾਮ ਤੋਂ ਪੰਜ ਕਿਲੋਗ੍ਰਾਮ ਤੱਕ ਦੀਆਂ ਪੁਸਤਕਾਂ ਭੇਜੀਆਂ ਜਾਂ ਆਰਡਰ ਕੀਤੀਆਂ ਜਾ ਸਕਦੀਆਂ ਹਨ। ਇਸੇ ਤਰ੍ਹਾਂ 300 ਤੱਕ ਦੀ ਕੀਮਤ 20 ਰੁਪਏ, 500 ਗ੍ਰਾਮ ਤੱਕ ਦੀ ਕੀਮਤ 25 ਰੁਪਏ, ਇੱਕ ਕਿਲੋ ਤੱਕ ਦੀ 35 ਰੁਪਏ, ਦੋ ਕਿਲੋ ਤੱਕ ਦੀ ਕੀਮਤ 50 ਰੁਪਏ, ਤਿੰਨ ਕਿਲੋ ਤੱਕ ਦੀ ਕੀਮਤ 65 ਰੁਪਏ, ਚਾਰ ਕਿਲੋ ਤੱਕ ਦੀ ਕੀਮਤ 80 ਰੁਪਏ ਅਤੇ ਪੰਜ ਕਿਲੋ ਗ੍ਰਾਮ ਤੱਕ ਦੀ ਕੀਮਤ 100 ਰੁਪਏ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤੋਂ ਵਿਦਿਅਕ ਸੰਸਥਾਵਾਂ ਤੇ ਵਿਦਿਆਰਥੀਆਂ ਨੂੰ ਬਹੁਤ ਲਾਭ ਹੋਵੇਗਾ। ਡਾਕ ਵਿਭਾਗ ਨੇ ‘ਜਾਨ ਪੋਸਟ’ ਸਹੂਲਤ ਵੀ ਸ਼ਾਮਲ ਕੀਤੀ ਹੈ।

Advertisement

Advertisement