For the best experience, open
https://m.punjabitribuneonline.com
on your mobile browser.
Advertisement

ਡਾਕਟਰਾਂ ਦੀ ਹੜਤਾਲ ਜਾਰੀ; ਬੰਦ ਰਹੀ ਓਪੀਡੀ

07:17 AM Sep 14, 2024 IST
ਡਾਕਟਰਾਂ ਦੀ ਹੜਤਾਲ ਜਾਰੀ  ਬੰਦ ਰਹੀ ਓਪੀਡੀ
ਸਿਵਲ ਸਰਜਨ ਦਫ਼ਤਰ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਡਾਕਟਰ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਸਤੰਬਰ
ਆਪਣੀਆਂ ਮੰਗਾਂ ਦੀ ਪੂਰਤੀ ਲਈ ਸਰਕਾਰੀ ਡਾਕਟਰਾਂ ਵੱਲੋਂ ਵਿੱਢੇ ਗਏ ਸੰਘਰਸ਼ ਦੀ ਕੜੀ ਵਜੋਂ ਅੱਜ ਪੰਜਵੇਂ ਦਿਨ ਵੀ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿਚ ਦਿਨ ਭਰ ਹੜਤਾਲ ਰਹੀ। ਇਸ ਮੌਕੇ ਸਿਰਫ਼ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਕਿਸੇ ਵੀ ਕੰਮ ਨੂੰ ਡਾਕਟਰਾਂ ਨੇ ਹੱਥ ਨਹੀਂ ਪਾਇਆ, ਜਿਸ ਕਰਕੇ ਅੱਜ ਫੇਰ ਅਪਰੇਸ਼ਨ ਅਤੇ ਹੋਰ ਜ਼ਰੂਰੀ ਇਲਾਜ ਵਾਲੇ ਮਰੀਜ਼ਾਂ ਨੂੰ ਅਗਲੀਆਂ ਤਾਰੀਖਾਂ ਹੀ ਮਿਲੀਆਂ। ਇਹ ਹੜਤਾਲ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਸੱਦੇ ’ਤੇ ਕੀਤੀ ਜਾ ਰਹੀ ਹੈ। ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਪਟਿਆਲਾ ਦੇ ਪ੍ਰਧਾਨ ਡਾ. ਸਮਿਤ ਸਿੰਘ ਅਤੇ ਹੋਰਾਂ ਨੇ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਨੇ ਸੰਸਥਾ ਦੇ ਅਹੁਦੇਦਾਰਾਂ ਨਾਲ ਕੀਤੀ ਮੀਟਿੰਗ ਦੌਰਾਨ ਇਨ੍ਹਾਂ ਮੰਗਾਂ ਦੀ ਪੂਰਤੀ ਦਾ ਭਰੋਸਾ ਦਿਵਾਇਆ ਹੈ ਪਰ ਇਸ ਸਬੰਧੀ ਤਿੰਨ ਮਹੀਨਿਆਂ ਦਾ ਹੋਰ ਸਮਾਂ ਮੰਗਿਆ ਗਿਆ ਹੈ, ਜਿਸ ਕਰਕੇ ਹੀ ਡਾਕਟਰਾਂ ਨੂੰ ਆਪਣੀ ਇਹ ਹੜਤਾਲ ਜਾਰੀ ਰੱਖਣੀ ਪਈ ਹੈ। ਇਸ ਮੌਕੇ ਡਾ. ਵਿਕਾਸ ਗੋਇਲ, ਡਾ. ਨਿਧੀ ਸ਼ਰਮਾ ਸਣੇ ਕਈ ਹੋਰਨਾਂ ਨੇ ਵੀ ਵਿਚਾਰ ਪੇਸ਼ ਕਰਦਿਆਂ ਮਰੀਜ਼ਾਂ ਅਤੇ ਆਮ ਲੋਕਾਂ ’ਚ ਵੀ ਆਪਣੀ ਗੱਲ ਰੱਖੀ।

Advertisement

ਡਾਕਟਰਾਂ ਨੇ ਦਿੱਤਾ ਧਰਨਾ

ਧੂਰੀ (ਪਵਨ ਕੁਮਾਰ ਵਰਮਾ): ਸਿਵਲ ਹਸਪਤਾਲ ਧੂਰੀ ਦੇ ਡਾਕਟਰਾਂ ਨੇ ਪੀਸੀਐੱਮਐੱਸ ਐਸੋਸੀਏਸ਼ਨ ਪੰਜਾਬ ਦੇ ਬੈਨਰ ਹੇਠ ਓਪੀਡੀ ਸੇਵਾਵਾਂ ਬੰਦ ਕਰਕੇ ਧਰਨਾ ਦਿੱਤਾ। ਇਸ ਮੌਕੇ ਐੱਸਐੱਮਓ ਡਾ. ਮੁਹੰਮਦ ਅਖ਼ਤਰ, ਡਾ. ਮਨਿੰਦਰਪਾਲ ਸਿੰਘ ਅਤੇ ਡਾ. ਨਰੈਣ ਸਿੰਘ ਨੇ ਸੰਬੋਧਨ ਕੀਤਾ। ਧਰਨੇ ’ਚ ਐੱਸਐੱਮਓ ਡਾ. ਮੁਹੰਮਦ ਅਖ਼ਤਰ, ਡਾ. ਮਨਿੰਦਰਪਾਲ ਸਿੰਘ, ਡਾ. ਰਾਚਿਤਾ, ਡਾ. ਸਿਮਰਨ, ਡਾ. ਸਾਹਿਲ, ਡਾ. ਨਰੈਣ ਸਿੰਘ ਅਤੇ ਹੋਰ ਡਾਕਟਰ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement