ਡਾਕਟਰਾਂ ਤੇ ਪਿੰਡ ਵਾਸੀਆਂ ’ਚ ਰੇੜਕਾ ਬਰਕਰਾਰ
06:02 AM Jul 03, 2025 IST
ਟ੍ਰਿਬਿਊਨ ਨਿਊਜ਼ ਸਰਵਿਸ
ਬਠਿੰਡਾ, 2 ਜੁਲਾਈ
ਡਾਕਟਰ ਨਾਲ ਕਥਿਤ ਦੁਰਵਿਹਾਰ ਦੇ ਮਾਮਲੇ ’ਚ ਪਿੰਡ ਮੰਡੀ ਕਲਾਂ ਤੇ ਸੂਚ ਦੇ ਵਸਨੀਕਾਂ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਰਾਮਪੁਰਾ ਫੂਲ ਯੂਨਿਟ ਵਿਚਕਾਰ ਰੇੜਕਾ ਬਰਕਰਾਰ ਹੈ। ਪ੍ਰਾਈਵੇਟ ਡਾਕਟਰ ਹਾਲੇ ਵੀ ਉਕਤ ਪਿੰਡਾਂ ਲਈ ਆਪਣੀਆਂ ਸੇਵਾਵਾਂ ਦੇਣ ਤੋਂ ਇਨਕਾਰ ਕਰ ਰਹੇ ਹਨ। ਉਨ੍ਹਾਂ ਦਾਅਵਾ ਕਿ ਪਿੰਡ ਵਾਸੀਆਂ ਨੇ ਲੰਘੀ 24 ਜੂਨ ਨੂੰ ਡਾਕਟਰ ’ਤੇ ਕਥਿਤ ਹਮਲਾ ਕੀਤਾ ਸੀ ਜਿਸ ਨੇ ਸੜਕ ਹਾਦਸੇ ਦੇ ਜ਼ਖ਼ਮੀ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਡਾਕਟਰ ਸਫ਼ਲ ਨਹੀਂ ਹੋ ਸਕਿਆ। ਬਠਿੰਡਾ ਦੇ ਚੀਫ਼ ਮੈਡੀਕਲ ਅਫ਼ਸਰ (ਸੀਐੱਮਓ) ਡਾ. ਰਮਨਦੀਪ ਸਿੰਗਲਾ ਨੇ ਕਿਹਾ, ‘‘ਮੈਂ ਉਨ੍ਹਾਂ ਨੂੰ ਸਿਰਫ਼ ਬੇਨਤੀ ਕਰ ਸਕਦਾ ਹਾਂ ਅਤੇ ਮੈਂ ਪਹਿਲਾਂ ਵੀ ਡਾਕਟਰਾਂ ਨੂੰ ਅਪੀਲ ਕੀਤੀ ਹੈ ਕਿ ਐਮਰਜੈਂਸੀ ਮੈਡੀਕਲ ਸੇਵਾਵਾਂ ਵਿੱਚ ਵਿਘਨ ਨਾ ਪੈਣ ਦਿੱਤਾ ਜਾਵੇ।’’ ਇਸੇ ਦੌਰਾਨ ਆਈਐੱਮਏ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਦੋ ਸੇਵਾਮੁਕਤ ਸਰਕਾਰੀ ਡਾਕਟਰਾਂ ਸਮੇਤ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ।
Advertisement
Advertisement