ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡਰੋਨ ਤੇ ਮਿਜ਼ਾਈਲਾਂ ਫੁੰਡਣ ਲਈ ਲੋਕਾਂ ਵੱਲੋਂ ਫੌਜ ਦੀ ਸ਼ਲਾਘਾ

05:47 AM May 10, 2025 IST
featuredImage featuredImage
ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਪੈਂਦੇ ਉੜੀ ਵਿੱਚ ਪਾਕਿਸਤਾਨੀ ਫੌਜ ਵੱਲੋਂ ਕੀਤੀ ਗਈ ਗੋਲੀਬਾਰੀ ਤੋਂ ਬਾਅਦ ਸ਼ੁੱਕਰਵਾਰ ਨੂੰ ਸੁਰੱਖਿਅਤ ਥਾਂ ’ਤੇ ਜਾਂਦੇ ਹੋਏ ਇਕ ਪਰਿਵਾਰ ਦੇ ਮੈਂਬਰ। -ਫੋਟੋ: ਪੀਟੀਆਈ

ਗੜਖਲ (ਜੰਮੂ ਕਸ਼ਮੀਰ), 9 ਮਈ
ਪਾਕਿਸਤਾਨ ਵੱਲੋਂ ਜੰਮੂ ਨੂੰ ਨਿਸ਼ਾਨਾ ਬਣਾਉਣ ਲਈ ਦਾਗ਼ੀਆਂ ਮਿਜ਼ਾਈਲਾਂ ਅਤੇ ਕਾਮੀਕਾਜ਼ੇ ਡਰੋਨ ਹਵਾ ’ਚ ਫੁੰਡਣ ਲਈ ਲੋਕਾਂ ਨੇ ਫੌਜ ਦੀ ਸ਼ਲਾਘਾ ਕੀਤੀ ਹੈ। ਪਾਕਿਸਤਾਨ ਨੇ ਵੀਰਵਾਰ ਰਾਤ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਜੰਮੂ ਖ਼ਿੱਤੇ ’ਤੇ ਨਜ਼ਰ ਰੱਖ ਰਹੀ 26 ਇਨਫੈਂਟਰੀ ਡਿਵੀਜ਼ਨ ਦੀ 9 ਕੋਰ ਨੇ ਇਜ਼ਰਾਈਲ ਦੇ ਆਇਰਨ ਡੋਮ ਵਰਗੀ ਹਵਾਈ ਰੱਖਿਆ ਪ੍ਰਣਾਲੀ ਸਰਗਰਮ ਰੱਖੀ ਤਾਂ ਜੋ ਪਾਕਿਸਤਾਨ ਵੱਲੋਂ ਹਮਾਸ ਵਰਗੇ ਹਮਲਿਆਂ ਤੋਂ ਜੰਮੂ ਦੀ ਰੱਖਿਆ ਕੀਤੀ ਜਾ ਸਕੇ। ਘਟਨਾਕ੍ਰਮ ’ਤੇ ਨਜ਼ਰ ਰੱਖਣ ਵਾਲੇ ਇਕ ਅਧਿਕਾਰੀ ਨੇ ਕਿਹਾ ਕਿ ਫੌਜ ਅਤੇ ਰਣਨੀਤਕ ਤਕਨੀਕ ਦੇ ਸੁਮੇਲ ਨੇ ਪਾਕਿਸਤਾਨ ਦੇ ਵੱਡੇ ਹਮਲੇ ਨੂੰ ਠੱਲ੍ਹ ਪਾਈ ਹੈ। ਗੜਖਲ ਦੇ ਵਸਨੀਕ ਸਿਕੰਦਰ ਸਿੰਘ ਨੇ ਕਿਹਾ ਕਿ ਉਹ ਫੌਜੀ ਜਵਾਨਾਂ ਦੇ ਕਰਜ਼ਦਾਰ ਹਨ ਜਿਨ੍ਹਾਂ ਜੰਮੂ ਨੂੰ ਪਾਕਿਸਤਾਨ ਦੇ ਵੱਡੇ ਹਮਲੇ ਤੋਂ ਬਚਾਇਆ। ਉਨ੍ਹਾਂ ਦਾ ਪਰਿਵਾਰ 500 ਹੋਰ ਪਿੰਡ ਵਾਸੀਆਂ ਨਾਲ ਸੁਰੱਖਿਅਤ ਕੈਂਪਾਂ ਵੱਲ ਚਲਾ ਗਿਆ ਹੈ ਜੋ ਜੰਮੂ ਦੇ ਬਾਹਰਵਾਰ ਮਿਸ਼ਰੀਵਾਲਾ ’ਚ ਬਣਾਏ ਗਏ ਹਨ। ਫੌਜ ਦੇ ਇਕ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨੀ ਫੌਜ ਹਮਾਸ ਵਾਂਗ ਕੰਮ ਕਰ ਰਹੀ ਹੈ ਅਤੇ ਉਸ ਨੇ ਸਤਵਾਰੀ, ਸਾਂਬਾ, ਆਰਐੱਸ ਪੁਰਾ ਅਤੇ ਅਰਨੀਆ ਵੱਲ ਅੱਠ ਮਿਜ਼ਾਈਲਾਂ ਦਾਗ਼ੀਆਂ ਸਨ ਜਿਨ੍ਹਾਂ ਨੂੰ ਹਵਾ ’ਚ ਫੁੰਡ ਦਿੱਤਾ ਗਿਆ। ਪਰਗਵਾਲ ਪਿੰਡ ਦੇ ਨੌਜਵਾਨ ਸੁਰਿੰਦਰ ਕੁਮਾਰ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਡੀਜੀਪੀ ਐੱਸਪੀ ਵੈਦ ਨੇ ਵੀ ਫੌਜ ਦੀ ਸ਼ਲਾਘਾ ਕੀਤੀ ਹੈ। ਇਕ ਕਾਰੋਬਾਰੀ ਅਰਵਿੰਦ ਕੌਲ ਨੇ ਕਿਹਾ ਕਿ ਫੌਜ ਵੱਲੋਂ ਡਰੋਨ ਅਤੇ ਮਿਜ਼ਾਈਲਾਂ ਫੁੰਡਣ ਨਾਲ ਜੰਮੂ ’ਚ 15 ਲੱਖ ਤੋਂ ਵੱਧ ਦੀ ਆਬਾਦੀ ਨੂੰ ਵੱਡੀ ਰਾਹਤ ਮਿਲੀ ਹੈ। -ਪੀਟੀਆਈ

Advertisement

ਕਸ਼ਮੀਰ ਦੇ ਸਕੂਲਾਂ ’ਚ ਆਨਲਾਈਨ ਪੜ੍ਹਾਈ
ਸ੍ਰੀਨਗਰ: ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਧਣ ਮਗਰੋਂ ਕਸ਼ਮੀਰ ਦੇ ਵਿਦਿਅਕ ਅਦਾਰੇ ਬੰਦ ਹੋ ਗਏ ਹਨ। ਕਈ ਸਕੂਲਾਂ ਨੇ ਆਨਲਾਈਨ ਕਲਾਸਾਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਉਧਰ ਲੇਹ ਪ੍ਰਸ਼ਾਸਨ ਨੇ ਵੀ 9 ਅਤੇ 10 ਮਈ ਨੂੰ ਜ਼ਿਲ੍ਹੇ ’ਚ ਸਾਰੇ ਸਕੂਲ ਬੰਦ ਕਰਨ ਦਾ ਐਲਾਨ ਕੀਤਾ ਹੈ। ਦੋ ਬੱਚਿਆਂ ਦੀ ਮਾਂ ਸਬਾ ਭੱਟ ਨੇ ਕਿਹਾ ਕਿ ਘਰਾਂ ਤੋਂ ਬਾਹਰ ਨਿਕਲਣਾ ਖ਼ਤਰੇ ਤੋਂ ਖਾਲੀ ਨਹੀਂ ਹੈ ਅਤੇ ਉਨ੍ਹਾਂ ਦੇ ਬੱਚਿਆਂ ਨੇ ਅੱਜ ਤੋਂ ਹੀ ਆਨਲਾਈਨ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ। ਸਮੀਨਾ ਅਸ਼ਰਫ਼ ਨੇ ਵੀ ਆਪਣੇ ਬੱਚਿਆਂ ਦੇ ਸਕੂਲ ਪ੍ਰਬੰਧਨ ਦੀ ਤਾਰੀਫ਼ ਕੀਤੀ ਜਿਨ੍ਹਾਂ ਆਨਲਾਈਨ ਕਲਾਸਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। -ਪੀਟੀਆਈ

Advertisement
Advertisement