ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡਰੇਨ ਦੇ ਪੁਲ ਦੀ ਉਸਾਰੀ ਵਿੱਚ ਤੇਜ਼ੀ ਲਿਆਉਣ ਦੀ ਮੰਗ

01:32 PM Feb 07, 2023 IST

ਪਿਹੋਵਾ: ਅੰਬਾਲਾ-ਹਿਸਾਰ ਕੌਮੀ ਮਾਰਗ ‘ਤੇ ਡਰੇਨ ਦਾ ਪੁਲ ਬੰਦ ਹੋਣ ਕਾਰਨ ਰਾਹਗੀਰ ਤੇ ਸਥਾਨਕ ਦੁਕਾਨਦਾਰ ਪ੍ਰੇਸ਼ਾਨ ਹਨ। ਇਸ ਸਬੰਧੀ ਅੱਜ ਦੁਕਾਨਦਾਰਾਂ ਨੇ ਐਸ.ਡੀ.ਐਮ ਸੋਨੂੰ ਰਾਮ ਨੂੰ ਮੰਗ ਪੱਤਰ ਸੌਂਪ ਕੇ ਅੰਬਾਲਾ-ਹਿਸਾਰ ਕੌਮੀ ਮਾਰਗ ‘ਤੇ ਬੰਦ ਪਏ ਡਰੇਨ ਦੇ ਪੁਲ ਨੂੰ ਜਲਦੀ ਬਣਾਉਣ ਤੇ ਆਵਾਜਾਈ ਲਈ ਬਦਲਵਾਂ ਪ੍ਰਬੰਧ ਕਰਨ ਦੀ ਮੰਗ ਕੀਤੀ। ਕਾਂਗਰਸੀ ਆਗੂ ਹਰਮਨਦੀਪ ਸਿੰਘ ਵਿਰਕ ਦੀ ਅਗਵਾਈ ਹੇਠ ਐਸਡੀਐਮ ਦਫ਼ਤਰ ਪੁੱਜੇ ਦੁਕਾਨਦਾਰਾਂ ਨੇ ਪੁਲ ਬੰਦ ਹੋਣ ਕਾਰਨ ਉਨ੍ਹਾਂ ਦੇ ਕਾਰੋਬਾਰ ਨੂੰ ਹੋਏ ਨੁਕਸਾਨ ਬਾਰੇ ਐੱਸਡੀਐੱਮ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਮੰਗ ਕੀਤੀ ਕਿ ਆਵਾਜਾਈ ਲਈ ਆਰਜ਼ੀ ਪੁਲ ਬਣਾਇਆ ਜਾਵੇ। ਇਸ ਮੌਕੇ ਪੰਕਜ, ਤੇਜਪਾਲ, ਸੁਰਿੰਦਰ, ਸਾਹਿਲ, ਪ੍ਰੇਮ ਚੰਦ, ਸੁੱਚਾ ਸਿੰਘ, ਪਿੰਟੂ, ਦੀਪਕ, ਰਾਜਕੁਮਾਰ, ਧੀਰਜ, ਬਲਦੇਵ ਸਿੰਘ, ਜਸਬੀਰ ਸਿੰਘ, ਸੰਜੇ, ਸੁਨੀਲ, ਕਾਲਾ ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement