ਡਬਲਿਊਆਰ ਚੈੱਸ ਨੇ ਜਿੱਤੀ ਵਿਸ਼ਵ ਬਲਟਿਜ਼ ਟੀਮ ਚੈਂਪੀਅਨਸ਼ਿਪ
ਲੰਡਨ, 16 ਜੂਨ
ਐੱਮਜੀਡੀ1 ਦੀ ਟੀਮ ਨੇ ਐੱਫਆਈਡੀਈ ਵਿਸ਼ਵ ਬਲਿਟਜ਼ ਟੀਮ ਚੈਂਪੀਅਨਸ਼ਿਪ ਵਿੱਚ ਟੀਮ ਫਰੀਡਮ ਨੂੰ ਹਰਾ ਕੇ ਪੰਜਵਾਂ ਸਥਾਨ ਹਾਸਲ ਕੀਤਾ। ਐੱਮਜੀਡੀ1 ਵਿੱਚ ਮੁੱਖ ਤੌਰ ’ਤੇ ਭਾਰਤੀ ਖਿਡਾਰੀ ਸ਼ਾਮਲ ਹਨ। ਇਸ ਤੋਂ ਪਹਿਲਾਂ ਉਸ ਨੇ ਇਸੇ ਟੂਰਨਾਮੈਂਟ ਵਿੱਚ ਰੈਪਿਡ ਵਰਗ ਵਿੱਚ ਖਿਤਾਬ ਜਿੱਤਿਆ ਸੀ। ਡਬਲਿਊਆਰ ਚੈੱਸ ਨੇ ਕਾਜ਼ਚੈੱਸ ਨੂੰ ਹਰਾ ਕੇ 2023 ਵਿੱਚ ਮੁਕਾਬਲਾ ਸ਼ੁਰੂ ਹੋਣ ਤੋਂ ਬਾਅਦ ਆਪਣਾ ਦੂਜਾ ਬਲਿਟਜ਼ ਖਿਤਾਬ ਜਿੱਤਿਆ। ਗਰੈਂਡਮਾਸਟਰ ਅਰਜੁਨ ਏਰੀਗੈਸੀ ਦੀ ਟੀਮ ਐੱਮਜੀਡੀ1 ਨੇ ਪਹਿਲਾਂ ਹੀ 16 ਟੀਮਾਂ ਦੇ ਨਾਕਆਊਟ ਗੇੜ ਵਿੱਚ ਜਗ੍ਹਾ ਬਣਾ ਲਈ ਸੀ। ਉਸ ਨੇੇ ਪਹਿਲੇ ਗੇੜ ਵਿੱਚ ਜੈਨਰੇਸ਼ਨ ਐੱਕਸਵਾਈਜ਼ੈੱਡਏ ਨੂੰ 4-0 ਨਾਲ ਹਰਾਇਆ ਸੀ। ਪਰ ਏਰੀਗੈਸੀ, ਪੀ ਹਰੀਕ੍ਰਿਸ਼ਨਾ, ਡੇਵਿਡ ਗੁਈਜ਼ਾਰੋ, ਵੀ. ਪ੍ਰਣਵ, ਲਿਓਨ ਲਿਊਕ ਮੈਂਡੋਂਕਾ, ਸਟੈਵਰੋਲਾ ਸੋਲਾਕੀਡੋ ਅਤੇ ਅਥਰਵ ਤਾਇਡੇ ਦੀ ਟੀਮ ਕੁਆਰਟਰ ਫਾਈਨਲ ਵਿੱਚ ਹੈਕਸਾਮਾਈਂਡ ਚੈੱਸ ਦੀ ਟੀਮ ਤੋਂ 2-4 ਨਾਲ ਹਾਰ ਗਈ। ਹੈਕਸਾਮਾਈਂਡ ਦੀ ਟੀਮ ਵਿੱਚ ਅਮਰੀਕਾ ਤੋਂ ਲੇਵੋਨ ਅਰੋਨੀਅਨ ਅਤੇ ਭਾਰਤ ਤੋਂ ਵਿਦਿਤ ਗੁਜਰਾਤੀ ਵਰਗੇ ਖਿਡਾਰੀ ਸ਼ਾਮਲ ਸਨ। ਪੰਜਵੇਂ ਸਥਾਨ ਲਈ ਪਲੇਅਆਫ ਮੈਚ ਵਿੱਚ ਐੱਮਜੀਡੀ1 ਨੇ ਦੋਵਾਂ ਮੈਚਾਂ ਵਿੱਚ ਫਰੀਡਮ ਨੂੰ 4-2 ਨਾਲ ਹਰਾਇਆ। ਟੀਮ ਫਰੀਡਮ ਦੀ ਅਗਵਾਈ ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਕਰ ਰਿਹਾ ਸੀ। -ਪੀਟੀਆਈ