ਡਕਾਲਾ ਸੜਕ ਦੀ ਜਲਦੀ ਮੁਰੰਮਤ ਦਾ ਭਰੋਸਾ
05:22 AM Jan 10, 2025 IST
ਘਨੌਲੀ: ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਘਨੌਲੀ ਨੇੜਲੇ ਪਿੰਡ ਡਕਾਲਾ ਦੀ ਲਗਪਗ ਦੋ ਕਿਲੋਮੀਟਰ ਖਸਤਾਹਾਲ ਲਿੰਕ ਸੜਕ ਦੀ ਜਲਦੀ ਮੁਰੰਮਤ ਦਾ ਭਰੋਸਾ ਦਿੱਤਾ ਹੈ। ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨਾਲ ਪਿੰਡ ਡਕਾਲਾ ਦੇ ਦੌਰੇ ਤੇ ਪੁੱਜੇ ਮਾਲ ਮੰਤਰੀ ਨੇ ਡਕਾਲੇ ਦੇ ਖੇਡ ਮੈਦਾਨ ਦੀ ਸੁੰਦਰਤਾ ਦੀ ਤਾਰੀਫ ਕੀਤੀ। ਉਨ੍ਹਾਂ ਸੈਣੀ ਭਵਨ ਰੂਪਨਗਰ ਲਈ ਵੀ 5 ਲੱਖ ਰੁਪਏ ਦੀ ਗਰਾਂਟ ਦਾ ਐਲਾਨ ਕੀਤਾ। ਇਸ ਮੌਕੇ ਯੂਥ ਕਲੱਬ ਦੇ ਪ੍ਰਧਾਨ ਵਰਿੰਦਰ ਸਿੰਘ, ਵਪਾਰ ਮੰਡਲ ਪ੍ਰਧਾਨ ਐਡਵੋਕੇਟ ਲਲਿਤ ਸੈਣੀ, ਐਡਵੋਕੇਟ ਸੰਜੀਵ ਕੁਮਾਰ, ਸਰਪੰਚ ਸੀਮਾ ਸੈਣੀ, ਸਰਪੰਚ ਪਰਮਿੰਦਰ ਸਿੰਘ ਬਾਲਾ ਚੰਦਪੁਰ ਅਤੇ, ਬਲਜਿੰਦਰ ਸਿੰਘ ਸਣੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਇਲਾਕੇ ਦੇ ਮੋਹਤਬਰ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement