ਠੱਗੀ ਮਾਰਨ ਵਾਲੇ ਪਿਓ-ਪੁੱਤਰ ਖ਼ਿਲਾਫ਼ ਕੇਸ
03:47 AM Jun 14, 2025 IST
ਪੱਤਰ ਪ੍ਰੇਰਕ
Advertisement
ਹੁਸ਼ਿਆਰਪੁਰ, 13 ਜੂਨ
ਵਿਦੇਸ਼ ਭੇਜਣ ਦੇ ਨਾਂ ’ਤੇ 6 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਸਿਟੀ ਪੁਲੀਸ ਨੇ ਮੁਹੱਲਾ ਰੂਪ ਨਗਰ ਦੇ ਪਿਓ-ਪੁੱਤਰ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਕੋਲ ਕੀਤੀ ਸ਼ਿਕਾਇਤ ’ਚ ਸ਼ਮੀ ਕੁਮਾਰ ਵਾਸੀ ਅੱਤੋਵਾਲ ਨੇ ਦੱਸਿਆ ਕਿ ਮਨਦੀਪ ਸਿੰਘ ਅਤੇ ਉਸ ਦੇ ਪਿਤਾ ਅਸ਼ੋਕ ਕੁਮਾਰ ਵਾਸੀ ਮੁਹੱਲਾ ਰੂਪ ਨਗਰ ਨੇ ਪੋਲੈਂਡ ਭੇਜਣ ਦਾ ਲਾਰਾ ਲਗਾ ਕੇ ਉਸ ਨਾਲ 6 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਸ ਨੇ ਦੋਸ਼ ਲਗਾਇਆ ਕਿ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਿਸ ਕੀਤੇ। ਪੁਲੀਸ ਨੇ ਮਾਮਲੇ ਦੀ ਜਾਂਚ ਉਪਰੰਤ ਉਕਤ ਪਿਓ-ਪੁੱਤਰ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ।
Advertisement
Advertisement