ਠੱਗੀ ਦੇ ਪੀੜਤ ਨੇ ਖ਼ੁਦਕੁਸ਼ੀ ਕੀਤੀ
05:36 AM May 16, 2025 IST
ਨਿੱਜੀ ਪੱਤਰ ਪ੍ਰੇਰਕ
ਮੋਗਾ, 15 ਮਈ
ਪਿੰਡ ਹਿੰਮਤਪੁਰਾ ਵਿੱਚ ਵਿਅਕਤੀ ਨੇ ਵਿਦੇਸ਼ ਭੇਜਣ ਦੇ ਨਾਂ ’ਤੇ 25 ਲੱਖ ਦੀ ਠੱਗੀ ਵੱਜਣ ’ਤੇ ਜ਼ਹਿਰੀਲੀ ਦਵਾਈ ਨਿਗਲ ਕੇ ਜਾਨ ਦੇ ਦਿੱਤੀ। ਮ੍ਰਿਤਕ ਦੀ ਪਛਾਣ ਲਖਵੀਰ ਸਿੰਘ ਉਰਫ ਲੱਖੀ ਵਜੋਂ ਹੋਈ ਹੈ। ਥਾਣਾ ਨਿਹਾਲ ਸਿੰਘ ਵਾਲਾ ਨੇ ਦੋ ਔਰਤਾਂ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸਐੱਸਪੀ ਅਜੈ ਗਾਂਧੀ, ਐੱਸਪੀ (ਡੀ) ਡਾ. ਬਾਲ ਕ੍ਰਿਸ਼ਨ ਸਿੰਗਲਾ ਤੇ ਡੀਐੱਸਪੀ ਨਿਹਾਲ ਸਿਘ ਵਾਲਾ ਨੇ ਦੱਸਿਆ ਕਿ ਬੇਅੰਤ ਕੌਰ ਪਤਨੀ ਲਖਵੀਰ ਸਿੰਘ ਉਰਫ ਲੱਖੀ ਵਾਸੀ ਹਿੰਮਤਪੁਰਾ ਦੀ ਸ਼ਿਕਾਇਤ ’ਤੇ ਜਗਰਾਜ ਸਿੰਘ ਉਰਫ਼ ਰਾਜਾ, ਉਸ ਦੀ ਮਾਂ ਗੁਰਦੇਵ ਕੌਰ ਅਤੇ ਭਰਜਾਈ ਅਮਰਜੀਤ ਕੌਰ ਵਾਸੀ ਹਿੰਮਤਪੁਰਾ ਖ਼ਿਲਾਫ਼ ਕੇਸ ਦਰਜ ਕਰ ਕੇ ਜਗਰਾਜ ਸਿੰਘ ਅਤੇ ਅਮਰਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Advertisement
Advertisement