ਠੱਗੀ ਦੇ ਦੋਸ਼ ਹੇਠ ਵਾਈਸ ਚੇਅਰਮੈਨ ਸਣੇ ਦੋ ਖ਼ਿਲਾਫ਼ ਕੇਸ
04:40 AM Dec 29, 2024 IST
ਨਿੱਜੀ ਪੱਤਰ ਪ੍ਰੇਰਕ
Advertisement
ਫ਼ਿਰੋਜ਼ਪੁਰ, 28 ਦਸੰਬਰ
ਪੰਜਾਬ ਪੁਲੀਸ ’ਚ ਸਿਪਾਹੀ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਢਾਈ ਲੱਖ ਰੁਪਏ ਠੱਗਣ ਦੇ ਦੋਸ਼ ਹੇਠ ਕੁਲਗੜੀ ਪੁਲੀਸ ਨੇ ਦੋ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਨ੍ਹਾਂ ’ਚੋਂ ਇੱਕ ਪੰਜਾਬ ਖੇਤੀਬਾੜੀ ਵਿਕਾਸ ਬੋਰਡ (ਪੀਏਡੀਬੀ) ਦਾ ਮੌਜੂਦਾ ਵਾਈਸ ਚੇਅਰਮੈਨ ਹੈ। ਇਸ ਦਾ ਨਾਮ ਮੁਖਤਿਆਰ ਸਿੰਘ ਵਾਸੀ ਪਿੰਡ ਸਦਰਦੀਨ ਵਾਲਾ ਦੱਸਿਆ ਜਾਂਦਾ ਹੈ। ਦੂਜੇ ਮੁਲਜ਼ਮ ਦੀ ਪਛਾਣ ਰਣਜੀਤ ਸਿੰਘ ਵਾਸੀ ਭਗਤ ਸਿੰਘ ਕਲੋਨੀ ਬਾਈਪਾਸ ਮਕਸੂਦਾਂ ਵਜੋਂ ਕੀਤੀ ਗਈ ਹੈ।
Advertisement
ਇਹ ਕੇਸ ਪਿੰਡ ਬਾਜੀਦਪੁਰ ਵਾਸੀ ਜਗਸੀਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਉਸ ਨੇ ਸ਼ਿਕਾਇਤ ’ਚ ਦੱਸਿਆ ਕਿ ਜਨਵਰੀ 2021 ’ਚ ਮੁਖ਼ਤਿਆਰ ਨੇ ਉਸ ਦੇ ਪੁੱਤਰ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਅੱਗੇ ਰਣਜੀਤ ਸਿੰਘ ਨਾਲ ਮਿਲਾਇਆ ਸੀ। ਇਸ ਲਈ ਗੱਲ ਪੰਜ ਲੱਖ ਦੀ ਹੋਈ ਤੇ ਢਾਈ ਲੱਖ ਰੁਪਏ ਪਹਿਲਾਂ ਦਿੱਤੇ ਸਨ। ਉਨ੍ਹਾਂ ਨਾ ਨੌਕਰੀ ਦਿਵਾਈ ਨਾ ਪੈਸੇ ਮੋੜੇ। ਦੋਵੇਂ ਮੁਲਜ਼ਮ ਫ਼ਿਲਹਾਲ ਫ਼ਰਾਰ ਦੱਸੇ ਜਾ ਰਹੇ ਹਨ।
Advertisement