ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟ੍ਰੈਫਿਕ ਪੁਲੀਸ ਦੇ ਦੋ ਮੁਲਾਜ਼ਮ ਰਿਸ਼ਵਤ ਲੈਂਦੇ ਕਾਬੂ

04:01 AM May 24, 2025 IST
featuredImage featuredImage

ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਮਈ
ਬਾਹਰੀ ਦਿੱਲੀ ਪੁਲੀਸ ਦੀ ਵਿਜੀਲੈਂਸ ਯੂਨਿਟ ਨੇ ਬਾਹਰੀ ਦਿੱਲੀ ਦੇ ਸਮੈਪੁਰ ਬਾਦਲੀ ਟ੍ਰੈਫਿਕ ਸਰਕਲ ’ਤੇ ਦੋ ਟ੍ਰੈਫਿਕ ਪੁਲੀਸ ਮੁਲਾਜ਼ਮਾਂ ਨੂੰ ਰਿਸ਼ਵਤ ਲੈਂਦੇ ਹੋਏ ਫੜਿਆ। ਟ੍ਰੈਫਿਕ ਮੁਲਾਜ਼ਮਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਟ੍ਰੈਫਿਕ ਚਲਾਨ ਤੋਂ ਬਚਾਅ ਲਈ ਸ਼ਿਕਾਇਤਕਰਤਾ ਤੋਂ 30,000 ਰੁਪਏ ਦੀ ਰਿਸ਼ਵਤ ਲਈ ਸੀ। ਮੁਲਜ਼ਮਾਂ ਦੀ ਪਛਾਣ ਏਐੱਸਆਈ ਵਿਜੇ ਕੁਮਾਰ ਅਤੇ ਹੈੱਡ ਕਾਂਸਟੇਬਲ ਸੁਰੇਂਦਰ ਵਜੋਂ ਹੋਈ ਹੈ। ਡਿਪਟੀ ਕਮਿਸ਼ਨਰ ਆਫ਼ ਪੁਲੀਸ ਵਿਜੀਲੈਂਸ ਅਨੁਸਾਰ ਵਿਜੀਲੈਂਸ ਪੁਲੀਸ ਸਟੇਸ਼ਨ ਵਿੱਚ ਇੱਕ ਸ਼ਿਕਾਇਤ ਮਿਲੀ ਸੀ, ਜਿਸ ਵਿੱਚ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਸਮੈਪੁਰ ਬਾਦਲੀ ਟ੍ਰੈਫਿਕ ਸਰਕਲ ਦੇ ਮਹਾਦੇਵ ਚੌਕ ’ਤੇ ਤਾਇਨਾਤ ਟ੍ਰੈਫਿਕ ਪੁਲੀਸ ਵਾਲੇ ਰਿਸ਼ਵਤ ਦੀ ਮੰਗ ਕਰ ਰਹੇ ਸਨ। ਸ਼ਿਕਾਇਤ ਮਿਲਦੇ ਹੀ ਤੁਰੰਤ ਇੱਕ ਟੀਮ ਬਣਾਈ ਗਈ, ਜਿਸ ਨੇ ਮੁਲਜ਼ਮਾਂ ਨੂੰ ਰੰਗੇ ਹੱਥੀਂ ਫੜਨ ਲਈ ਜਾਲ ਵਿਛਾਇਆ। ਏਐੱਸਆਈ ਵਿਜੈ ਕੁਮਾਰ ਨੇ ਸ਼ਿਕਾਇਤਕਰਤਾ ਨੂੰ ਪੈਸੇ ਲੈ ਕੇ ਮਹਾਦੇਵ ਚੌਕ ਬੁਲਾਇਆ। ਉਸ ਨੂੰ ਇੱਕ ਕਾਰ ਵਿੱਚ ਬਿਠਾਇਆ ਗਿਆ ਜਿਸ ਨੂੰ ਹੈੱਡ ਕਾਂਸਟੇਬਲ ਸੁਰੇਂਦਰ ਚਲਾ ਰਿਹਾ ਸੀ। ਵਿਜੈ ਕੁਮਾਰ ਵੀ ਉਸੇ ਕਾਰ ਵਿੱਚ ਬੈਠਾ ਸੀ। ਉਹ ਸ਼ਿਕਾਇਤਕਰਤਾ ਨੂੰ ਕਾਰ ਵਿੱਚ ਰੋਹਿਣੀ ਸੈਕਟਰ-30 ਵਿੱਚ ਇੱਕ ਸੁੰਨਸਾਨ ਜਗ੍ਹਾ ‘ਤੇ ਲੈ ਗਏ। ਇਸ ਦੌਰਾਨ ਵਿਜੀਲੈਂਸ ਟੀਮ ਨੇ ਲਗਾਤਾਰ ਕਥਿਤ ਮੁਲਜ਼ਮ ਪੁਲੀਸ ਮੁਲਾਜ਼ਮਾਂ ਦਾ ਪਿੱਛਾ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਸ਼ਿਕਾਇਤਕਰਤਾ ਨੇ ਰਿਸ਼ਵਤ ਵਸੂਲੀ ਹੋਣ ਦਾ ਸੰਕੇਤ ਦਿੱਤਾ, ਟੀਮ ਨੇ ਕਾਰ ਰੋਕ ਲਈ। ਤਲਾਸ਼ੀ ਲੈਣ ’ਤੇ ਏਐਸਆਈ ਵਿਜੈ ਕੁਮਾਰ ਤੋਂ 30 ਹਜ਼ਾਰ ਰੁਪਏ ਬਰਾਮਦ ਹੋਏ। ਉਨ੍ਹਾਂ ਦੱਸਿਅ ਕਿ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਦੋਵੇਂ ਮੁਲਜ਼ਮ ਪੁਲੀਸ ਮੁਲਾਜ਼ਮਾਂ ਨੂੰ ਰਿਮਾਂਡ ‘ਤੇ ਲਿਆ ਗਿਆ ਹੈ ਅਤੇ ਪੁਲੀਸ ਵੱਲੋਂ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।

Advertisement

Advertisement