ਟ੍ਰਾਈਸਿਟੀ ਇੰਡੇਨ ਨੇ ਐੱਲਪੀਜੀ ਦਿਵਸ ਮਨਾਇਆ
05:21 AM Jun 11, 2025 IST
ਐੱਸ.ਏ.ਐੱਸ.ਨਗਰ(ਮੁਹਾਲੀ): ਲਖਨੌਰ ਵਿੱਚ ਸਥਿਤ ਇੰਡੇਨ ਦੀ ਗੈਸ ਏਜੰਸੀ ਟ੍ਰਾਈਸਿਟੀ ਇੰਡੇਨ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਵਿਸ਼ਵ ਐੱਲਪੀਜੀ ਦਿਵਸ ਮਨਾਇਆ ਗਿਆ। ਇਸ ਮੌਕੇ ਚੰਡੀਗੜ੍ਹ ਖੇਤਰ ਦੇ ਡਿਵੀਜ਼ਨਲ ਐਲਪੀਜੀ ਸੇਲਜ਼ ਹੈੱਡ ਚੇਤਨ ਪਟਵਾਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇੰਡੇਨ ਦੇ ਸੇਲਜ਼ ਮੈਨੈਜਰ ਸੁਰੇਸ਼ ਕੁਮਾਰ ਸ਼ਰਮਾ, ਚੀਫ਼ ਮੈਨੇਜਰ ਮੈਡਮ ਨੇਹਾ ਸਲੇਕਰ, ਮੈਡਮ ਰਿਚਾ ਲੂਥਰਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਟਰਾਈਸਿਟੀ ਇੰਡੇਨ ਦੇ ਪ੍ਰਾਪਰਾਈਟਰ ਚੌਧਰੀ ਰਿਸ਼ੀ ਪਾਲ ਸਨੇਟਾ ਨੇ ਕੀਤੀ। ਇਸ ਮੌਕੇ ਚੇਤਨ ਪਟਵਾਰੀ ਨੇ ਘਰੇਲੂ ਗੈਸ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਚੌਧਰੀ ਰਿਸ਼ੀ ਪਾਲ ਸਨੇਟਾ ਨੇ ਧੰਨਵਾਦ ਕੀਤਾ। ਇਸ ਮੌਕੇ ਲਖਨੌਰ ਦੇ ਸਰਪੰਚ ਜਸਪਾਲ ਸਿੰਘ, ਸਨੇਟਾ ਦੇ ਸਾਬਕਾ ਸਰਪੰਚ ਚੌਧਰੀ ਭਗਤ ਰਾਮ, ਸੋਨੀ ਲਖਨੌਰ, ਬਹਾਦਰ ਸਿੰਘ ਧੀਮਾਨ ਵੀ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ
Advertisement
Advertisement
Advertisement