ਟੈਨਿਸ: ਬੋਪੰਨਾ ਤੇ ਜਾਈਲ ਬੌਸ ਓਪਨ ਦੇ ਕੁਆਰਟਰ ਫਾਈਨਲ ’ਚ
04:27 AM Jun 12, 2025 IST
ਸਟਟਗਾਰਟ: ਭਾਰਤ ਦੇ ਤਜਰਬੇਕਾਰ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਅੱਜ ਇੱਥੇ ਆਪਣੇ ਸਾਥੀ ਖਿਡਾਰੀ ਨਾਲ ਏਟੀਪੀ 250 ਬੌਸ ਓਪਨ ਦੇ ਪੁਰਸ਼ ਡਬਲਜ਼ ਵਿੱਚ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ, ਜਦਕਿ ਐੱਨ ਸ੍ਰੀਰਾਮ ਬਾਲਾਜੀ ਅਤੇ ਯੂਕੀ ਭਾਂਬਰੀ ਨੂੰ ਆਪੋ-ਆਪਣੇ ਸਾਥੀਆਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਬੋਪੰਨਾ ਅਤੇ ਸੈਂਡਰ ਜਾਈਲ ਨੇ ਜਰਮਨੀ ਦੇ ਜੈਕਬ ਸ਼ਨਾਇਟਰ ਅਤੇ ਮਾਰਕ ਵਾਲਨਰ ਨੂੰ ਇੱਕ ਘੰਟੇ ਅਤੇ 21 ਮਿੰਟ ਵਿੱਚ 6-3, 5-7, 11-9 ਨਾਲ ਹਰਾਇਆ। ਹੁਣ ਇਸ ਜੋੜੀ ਦਾ ਸਾਹਮਣਾ ਅਮਰੀਕਾ ਦੇ ਟੇਲਰ ਫ੍ਰਿਟਜ਼ ਅਤੇ ਚੈੱਕ ਗਣਰਾਜ ਦੇ ਜਿਰੀ ਲੇਹੇਕਾ ਨਾਲ ਹੋਵੇਗਾ। ਭਾਰਤ ਦੇ ਨੰਬਰ ਇੱਕ ਡਬਲਜ਼ ਖਿਡਾਰੀ ਯੂਕੀ ਭਾਂਬਰੀ ਅਤੇ ਅਮਰੀਕਾ ਦੇ ਰੌਬਰਟ ਗੈਲੋਵੇ ਦੀ ਜੋੜੀ ਮੈਕਸੀਕੋ ਦੇ ਸੈਂਟੀਆਗੋ ਗੋਂਜ਼ਾਲੇਜ਼ ਤੇ ਅਮਰੀਕਾ ਦੇ ਔਸਟਿਨ ਕ੍ਰਾਜੀਸੇਕ ਹੱਥੋਂ 6-7, 6-7 ਨਾਲ ਹਾਰ ਗਈ। -ਪੀਟੀਆਈ
Advertisement
Advertisement