ਟੈਨਿਸ: ਓਸਤਾਪੈਂਕੋ ਪੋਰਸ਼ ਓਪਨ ਦੇ ਸੈਮੀਫਾਈਨਲ ’ਚ
04:57 AM Apr 21, 2025 IST
ਸਟਟਗਾਰਟ, 20 ਅਪਰੈਲਜੈਲੇਨਾ ਓਸਤਾਪੈਂਕੋ ਨੇ ਦੁਨੀਆ ਦੀ ਦੂਜੇ ਨੰਬਰ ਦੀ ਖਿਡਾਰਨ ਇਗਾ ਸਵਿਆਤੇਕ ਨੂੰ ਹਰਾ ਕੇ ਪੋਰਸ਼ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਓਸਤਾਪੈਂਕੋ ਨੇ ਕੁਆਰਟਰ ਫਾਈਨਲ ਵਿੱਚ 6-3, 3-6, 6-2 ਨਾਲ ਜਿੱਤ ਹਾਸਲ ਕਰਕੇ ਚਾਰ ਵਾਰ ਦੀ ਫਰੈਂਚ ਓਪਨ ਚੈਂਪੀਅਨ ਸਵਿਆਤੇਕ ਖ਼ਿਲਾਫ਼ ਆਪਣਾ ਰਿਕਾਰਡ 6-0 ਕਰ ਦਿੱਤਾ।
Advertisement
ਸੈਮੀਫਾਈਨਲ ਵਿੱਚ ਉਸ ਦਾ ਸਾਹਮਣਾ ਏਕਾਤੇਰਿਨਾ ਅਲੈਗਜ਼ੈਂਦਰੋਵਾ ਨਾਲ ਹੋਵੇਗਾ, ਜਿਸ ਨੇ ਤੀਜਾ ਦਰਜਾ ਪ੍ਰਾਪਤ ਜੈਸਿਕਾ ਪੇਗੁਲਾ ਨੂੰ 6-0, 6-4 ਨਾਲ ਹਰਾਇਆ। ਦੁਨੀਆ ਦੀ ਨੰਬਰ ਇੱਕ ਖਿਡਾਰਨ ਆਰਿਆਨਾ ਸਬਾਲੇਂਕਾ ਨੇ ਆਪਣੀ ਸਾਬਕਾ ਡਬਲਜ਼ ਸਾਥਣ ਐਲਿਸ ਮਰਟੈਂਸ ਨੂੰ 6-4, 6-1 ਨਾਲ ਹਰਾਇਆ। ਸਬਾਲੇਂਕਾ ਨੂੰ ਪਹਿਲੇ ਗੇੜ ਵਿੱਚ ਬਾਈ ਅਤੇ ਦੂਜੇ ਗੇੜ ਵਿੱਚ ਵਾਕਓਵਰ ਮਿਲਿਆ ਸੀ। ਹੁਣ ਉਸ ਦਾ ਸਾਹਮਣਾ ਜੈਸਮੀਨ ਪਾਓਲਿਨੀ ਨਾਲ ਹੋਵੇਗਾ, ਜਿਸ ਨੇ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਕੋਕੋ ਗੌਫ ਨੂੰ 6-4, 6-3 ਨਾਲ ਹਰਾਇਆ। -ਏਪੀ
Advertisement
Advertisement