ਟੈਨਿਸ: ਅਲਕਰਾਜ਼ ਫਰੈਂਚ ਓਪਨ ਦੇ ਚੌਥੇ ਗੇੜ ’ਚ
05:47 AM Jun 01, 2025 IST
ਪੈਰਿਸ, 31 ਮਈ
ਮੌਜੂਦਾ ਚੈਂਪੀਅਨ ਕਾਰਲੋਸ ਅਲਕਰਾਜ਼ ਨੇ ਸਖ਼ਤ ਮੁਕਾਬਲੇ ਵਿੱਚ ਜਿੱਤ ਦਰਜ ਕਰਕੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਚੌਥੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਅਲਕਰਾਜ਼ ਨੇ ਬੋਸਨੀਆ ਦੇ 33 ਸਾਲਾ ਦਾਮਿਰ ਦਜ਼ੁਮਹੁਰ ਨੂੰ 6-1, 6-3, 4-6, 6-4 ਨਾਲ ਹਰਾਇਆ। ਸਪੇਨ ਦਾ ਦੂਜਾ ਦਰਜਾ ਪ੍ਰਾਪਤ ਅਲਕਰਾਜ਼ ਬੋਸਨੀਆ ਦੇ ਖਿਡਾਰੀ ਖ਼ਿਲਾਫ਼ ਪਹਿਲੀ ਵਾਰ ਖੇਡ ਰਿਹਾ ਸੀ। ਇਸ ਦੌਰਾਨ 10ਵਾਂ ਦਰਜਾ ਪ੍ਰਾਪਤ ਡੈਨਮਾਰਕ ਦੇ ਹੋਲਗਰ ਰੂਨ ਨੇ ਵੀ ਪੰਜ ਸੈੱਟਾਂ ਦੇ ਮੈਚ ਵਿੱਚ ਫਰਾਂਸ ਦੇ ਕੁਐਂਟਿਨ ਹੈਲਿਸ ਨੂੰ 4-6, 6-2, 5-7, 7-5, 6-2 ਨਾਲ ਹਰਾ ਕੇ ਚੌਥੇ ਗੇੜ ਵਿੱਚ ਜਗ੍ਹਾ ਬਣਾਈ। ਉਧਰ ਮਹਿਲਾ ਵਰਗ ਵਿੱਚ ਮੌਜੂਦਾ ਚੈਂਪੀਅਨ ਪੋਲੈਂਡ ਦੀ ਇਗਾ ਸਵੀਆਤੇਕ ਅਤੇ ਸਿਖਰਲਾ ਦਰਜਾ ਪ੍ਰਾਪਤ ਆਰਿਆਨਾ ਸਬਾਲੇਂਕਾ ਨੇ ਵੀ ਅਗਲੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। -ਏਪੀ
Advertisement
Advertisement