ਟੈਕਸੀ ਅਪਰੇਟਰਾਂ ਵੱਲੋਂ ਮੇਅਰ ਨਾਲ ਮੁਲਾਕਾਤ
05:01 AM May 24, 2025 IST
ਰੂਪਨਗਰ (ਜਗਮੋਹਨ ਸਿੰਘ): ਦਿੱਲੀ ਵਿੱਚ ਕੰਮ ਕਰਦੇ ਟੈਕਸੀ ਅਪਰੇਟਰਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਭਾਜਪਾ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਅੱਗੇ ਆਏ ਹਨ। ਉਨ੍ਹਾਂ ਦਿੱਲੀ ਦੇ ਟੈਕਸੀ ਅਪਰੇਟਰਾਂ ਨੂੰ ਨਾਲ ਲਿਜਾ ਕੇ ਉਨ੍ਹਾਂ ਦੀ ਨਵ-ਨਿਯੁਕਤ ਮੇਅਰ ਰਾਜਾ ਇਕਬਾਲ ਸਿੰਘ ਨਾਲ ਉਨ੍ਹਾਂ ਦੇ ਦਫਤਰ ਵਿੱਚ ਮੁਲਕਾਤ ਕਰਵਾਈ। ਮੇਅਰ ਰਾਜਾ ਇਕਬਾਲ ਸਿੰਘ ਨੇ ਟੈਕਸੀ ਅਪਰੇਟਰਾਂ ਦੀਆਂ ਸਮੱਸਿਆਵਾਂ ਦੇ ਜਲਦੀ ਹੱਲ ਦਾ ਭਰੋਸਾ ਦਿੱਤਾ। ਇਸ ਮੌਕੇ ਜਸਬੀਰ ਸਿੰਘ ਜੱਸੀ, ਗੁਰਚਰਨ ਸਿੰਘ, ਉਂਕਾਰ ਸਿੰਘ ਰਾਜਾ, ਹਰਿਵੰਦਰ ਸਿੰਘ ਭੋਲਾ, ਜਸਵਿੰਦਰ ਸਿੰਘ ਗੁਰਸੇਮਾਜਰਾ, ਗੁਰਬੰਸ ਸਿੰਘ, ਜਸਪਾਲ ਸਿੰਘ ਤੇ ਗੁਰਦਿੱਤ ਸਿੰਘ ਹਾਜ਼ਰ ਸਨ।
Advertisement
Advertisement