ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੀਵੀ ਸ਼ੋਅ ‘ਕੌਨ ਬਨੇਗਾ ਕਰੋੜਪਤੀ’ ’ਚ ਸਾਢੇ ਬਾਰਾਂ ਲੱਖ ਜਿੱਤ ਕੇ ਪਰਤਿਆ ਜਸਪਾਲ ਸਿੰਘ

06:40 AM Dec 26, 2024 IST
ਜਸਪਾਲ ਸਿੰਘ ਦਾ ਸਨਮਾਨ ਕਰਦੇ ਹੋਏ ਪਿੰਡ ਵਾਸੀ ਤੇ ਪੰਚਾਇਤ।

ਕਰਨ ਭੀਖੀ
ਭੀਖੀ, 25 ਦਸੰਬਰ
ਪਿੰਡ ਸਮਾਓਂ ਦਾ ਨੌਜਵਾਨ ਜਸਪਾਲ ਸਿੰਘ ਵੱਲੋਂ ਪ੍ਰਸਿੱਧ ਟੈਲੀਵਿਜ਼ਨ ਸ਼ੋਅ ‘ਕੌਨ ਬਨੇਗਾ ਕਰੋੜਪਤੀ’ ਵਿੱਚ ਹਾਜ਼ਰੀ ਲਗਵਾਉਣ ਮਗਰੋਂ ਪਰਤ ਆਇਆ ਹੈ ਜਿਸ ਦਾ ਗ੍ਰਾਮ ਪੰਚਾਇਤ ਵੱਲੋਂ ਸਨਮਾਨ ਕੀਤਾ ਗਿਆ। ਜਸਪਾਲ ਸਿੰਘ ਸਮਾਓਂ ਨੇ ਦੱਸਿਆ ਕਿ ਉਹ ਇਸ ਪ੍ਰੋਗਰਾਮ ਵਿੱਚ ਜਾਣ ਲਈ ਪਿਛਲੇ ਅੱਠ ਸਾਲਾਂ ਤੋਂ ਤਿਆਰੀ ਕਰ ਰਿਹਾ ਸੀ। ਉਸ ਦਾ ਕਹਿਣਾ ਹੈ ਕਿ ਉੱਘੇ ਅਦਾਕਾਰ ਅਮਿਤਾਬ ਬਚਨ ਅੱਗੇ ਬੈਠ ਕੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣਾ ਉਸ ਲਈ ਵੱਡੀ ਪ੍ਰਾਪਤੀ ਹੈ। ਜਸਪਾਲ ਸਿੰਘ ਨੇ ‘ਕੌਨ ਬਨੇਗਾ ਕਰੋੜਪਤੀ’ ਦੇ ਪਹਿਲੇ ਪੜਾਅ ਦੇ 12 ਸਵਾਲਾਂ ਦੇ ਜਵਾਬ ਦਿੱਤੇ ਤੇ ਸਾਢੇ ਬਾਰਾਂ ਲੱਖ ਰੁਪਏ ਜਿੱਤਣ ਤੋਂ ਇਲਾਵਾ ਇੱਕ ਸੋਨੇ ਦਾ ਸਿੱਕਾ ਤੇ ਹੋਰ ਬਹੁਤ ਸਾਰੇ ਇਨਾਮ ਸਨਮਾਨ ਵਜੋਂ ਪ੍ਰਾਪਤ ਕੀਤੇ। ਉਹ ਹੁਣ ਪੀਸੀਐੱਸ ਦੀ ਤਿਆਰੀ ਕਰ ਰਿਹਾ। ਜਸਪਾਲ ਸਿੰਘ ਦੇ ਪਿਤਾ ਨਾਜ਼ਰ ਸਿੰਘ ਨੇ ਕਿਹਾ ਕਿ ਉਨ੍ਹਾਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਸੀ। ਜਤਿੰਦਰ ਸਿੰਘ ਸਰਪੰਚ ਸਮਾਓਂ ਨੇ ਕਿਹਾ ਕਿ ਜਸਪਾਲ ਸਿੰਘ ਦਾ ਕੌਨ ਬਨੇਗਾ ਕਰੋੜਪਤੀ ਵਿੱਚ ਪਹੁੰਚਣਾ ਉਨ੍ਹਾਂ ਪਿੰਡ ਲਈ ਮਾਣ ਵਾਲੀ ਗੱਲ ਹੈ, ਜਿਸ ਨਾਲ ਇਲਾਕੇ ਦੇ ਨੌਜਵਾਨਾਂ ਵਿੱਚ ਜਾਗਰੂਕਤਾ ਆਵੇਗੀ।

Advertisement

Advertisement