ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੀਟੂ ਖੇੜਾ ਦੀ ਔਰਤ ਨੇ ਚਾਰ ਬੱਚਿਆਂ ਨੂੰ ਜਨਮ ਦਿੱਤਾ

05:15 AM Jun 09, 2025 IST
featuredImage featuredImage
ਨਵ-ਜੰਮੇ ਚਾਰ ਬੱਚਿਆਂ ਦੀ ਤਸਵੀਰ।

ਪ੍ਰਭੂ ਦਿਆਲ/ਜਗਤਾਰ ਸਮਾਲਸਰ
ਸਿਰਸਾ/ਏਲਨਾਬਾਦ, 8 ਜੂਨ
ਪਿੰਡ ਟੀਟੂ ਖੇੜਾ ਦੀ 24 ਸਾਲਾ ਔਰਤ ਰੱਜੋਬਾਈ ਨੇ ਇੱਕੋ ਸਮੇਂ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ, ਜਿਸ ਦੀ ਚਰਚਾ ਪੂਰੇ ਜ਼ਿਲ੍ਹੇ ਵਿੱਚ ਹੋ ਰਹੀ ਹੈ। ਇਨ੍ਹਾਂ ਬੱਚਿਆਂ ਵਿੱਚ ਦੋ ਮੁੰਡੇ ਅਤੇ ਦੋ ਕੁੜੀਆਂ ਹਨ। ਬੱਚ ਤੇ ਮਾਂ ਪੂਰੀ ਤਰ੍ਹਾਂ ਤੰਦਰੁਸਤ ਹਨ। ਬੱਚਿਆਂ ਦੇ ਪਿਤਾ ਸੋਨੂ ਨੇ ਦੱਸਿਆ ਕਿ ਰੱਜੋਬਾਈ ਦੇ ਗਰਭਵਤੀ ਹੋਣ ਤੋਂ ਬਾਅਦ ਡਾਕਟਰਾਂ ਦੀ ਸਲਾਹ ’ਤੇ ਦੋ ਵਾਰ ਅਲਟਰਾ ਸਾਊਂਡ ਕਰਵਾਇਆ ਗਿਆ ਸੀ, ਜਿਸ ਵਿੱਚ ਚਾਰ ਬੱਚਿਆਂ ਦੇ ਹੋਣ ਦੀ ਪੁਸ਼ਟੀ ਹੋਈ ਸੀ।
ਡਾਕਟਰਾਂ ਦੀ ਸਲਾਹ ਮੁਤਾਬਕ ਉਸ ਦੀ ਪਤਨੀ ਨੇ ਘਰ ਦਾ ਕੰਮ ਕਰਨਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ ਅਤੇ ਸਾਰੇ ਪਰਿਵਾਰ ਨੂੰ ਕੁਦਰਤ ਦੇ ਇਸ ਦੇ ਕ੍ਰਿਸ਼ਮੇ ਦਾ ਇੰਤਜ਼ਾਰ ਸੀ ਜੋ ਸਿਵਲ ਹਸਪਤਾਲ ਸਿਰਸਾ ਦੇ ਡਾਕਟਰਾਂ ਦੇ ਸਹਿਯੋਗ ਨਾਲ ਪੂਰੀ ਕਾਮਯਾਬੀ ਨਾਲ ਸਿਰੇ ਚੜ੍ਹਿਆ। ਸਰਕਾਰੀ ਹਸਪਤਾਲ ਸਿਰਸਾ ਦੇ ਗਾਇਨੀ ਵਿਭਾਗ ਦੇ ਮਾਹਿਰ ਡਾ. ਰਾਹੁਲ ਗਰਗ ਦਾ ਕਹਿਣਾ ਹੈ ਕਿ ਅਜਿਹੇ ਕੇਸ ਨੂੰ ਸਫ਼ਲਤਾਪੂਰਵਕ ਢੰਗ ਨਾਲ ਨੇਪਰੇ ਚਾੜ੍ਹਨਾ ਡਾਕਟਰਾਂ ਲਈ ਚੁਣੌਤੀ ਸੀ। ਅਜਿਹਾ ਕੇਸ ਪਹਿਲੀ ਵਾਰ ਸਾਹਮਣੇ ਆਇਆ ਹੈ। ਇਸ ਤਰ੍ਹਾਂ ਦੇ ਕੇਸ ਵਿੱਚ ਮਾਂ ਅਤੇ ਬੱਚਿਆਂ ਦੀ ਜਾਨ ਨੂੰ ਖ਼ਤਰਾ ਹੁੰਦਾ ਹੈ ਪਰ ਅਪਰੇਸ਼ਨ ਤੋਂ ਬਾਅਦ ਰੱਜੋਬਾਈ ਅਤੇ ਚਾਰੇ ਬੱਚੇ ਪੂਰੀ ਤਰ੍ਹਾਂ ਤੰਦਰੁਸਤ ਹਨ। ਸਾਰੇ ਬੱਚਿਆਂ ਦਾ ਵਜ਼ਨ 1.200 ਤੋਂ 1.300 ਕਿਲੋ ਦੇ ਦਰਮਿਆਨ ਹੈ।

Advertisement

Advertisement