ਟਰੱਕ ਵਿੱਚੋਂ 16 ਮੱਝਾਂ ਤੇ ਬਲਦ ਬਰਾਮਦ
04:27 AM Jan 04, 2025 IST
ਪਠਾਨਕੋਟ: ਸੁਜਾਨਪੁਰ ਪੁਲੀਸ ਵੱਲੋਂ ਨਾਕੇ ਦੌਰਾਨ ਇੱਕ ਟਰੱਕ ਵਿੱਚੋਂ 16 ਮੱਝਾਂ ਤੇ ਬਲਦ ਸਮੇਤ ਟਰੱਕ ਚਾਲਕ ਨੌਸ਼ਾਦ ਵਾਸੀ ਸਹਾਰਨਪੁਰ ਯੂਪੀ ਨੂੰ ਕਾਬੂ ਕਰ ਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸੁਜਾਨਪੁਰ ਥਾਣਾ ਦੇ ਇੰਚਾਰਜ ਮੋਹਿਤ ਟਾਂਕ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੋਈ ਵਿਅਕਤੀ ਯੂਪੀ ਤੋਂ ਮੱਝਾਂ-ਬਲਦ ਲਿਆ ਕੇ ਜੰਮੂ-ਕਸ਼ਮੀਰ ’ਚ ਸਪਲਾਈ ਕਰਦਾ ਹੈ। ਇਸ ’ਤੇ ਪੁਲੀਸ ਨੇ ਸੁਜਾਨਪੁਰ ਦੇ ਪੁਲ ਨੰਬਰ-4 ’ਤੇ ਨਾਕਾ ਲਗਾ ਕੇ ਜਦੋਂ ਇੱਕ ਟਰੱਕ ਨੂੰ ਰੋਕਿਆ ਤਾਂ ਉਸ ਵਿੱਚ 16 ਮੱਝਾਂ ਤੇ ਬਲਦ ਸਨ, ਜਿਨ੍ਹਾਂ ਨੂੰ ਨਰੜ ਕੇ ਬੁਰੀ ਤਰ੍ਹਾਂ ਬੰਨ੍ਹਿਆ ਹੋਇਆ ਸੀ। ਪੁਲੀਸ ਨੇ ਪੁੱਛਗਿੱਛ ਦੌਰਾਨ ਟਰੱਕ ਚਾਲਕ ਨੌਸ਼ਾਦ ਨੂੰ ਗ੍ਰਿਫਤਾਰ ਕਰ ਕੇ ਕੇਸ ਦਰਜ ਕਰ ਲਿਆ ਹੈ। -ਪੱਤਰ ਪ੍ਰੇਰਕ
Advertisement
Advertisement