ਟਰੱਕ ਦੀ ਫੇਟ ਲੱਗਣ ਕਾਰਨ ਦੋ ਨੌਜਵਾਨਾਂ ਦੀ ਮੌਤ
06:02 AM Jul 01, 2025 IST
ਪੱਤਰ ਪ੍ਰੇਰਕ
ਫਗਵਾੜਾ, 30 ਜੂਨ
ਟਰੱਕ ਵੱਲੋਂ ਫੇਟ ਮਾਰਨ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਸੁਰਜੀਤ ਸਿੰਘ ਵਾਸੀ ਪਿੰਡ ਰਾਮਪੁਰ ਸੁੰਨੜਾ ਨੇ ਦੱਸਿਆ ਕਿ ਉਸ ਦਾ ਲੜਕਾ ਰਾਹੁਲ ਆਪਣੇ ਦੋਸਤ ਹਰਪ੍ਰੀਤ ਕੁਮਾਰ ਨਾਲ ਤੇ ਇੰਦਰਜੀਤ ਕੁਮਾਰ ਮੋਟਰਸਾਈਕਲ ’ਤੇ ਸ਼ਹਿਰ ਫਗਵਾੜਾ ਤੋਂ ਦਵਾਈ ਲੈਣ ਵਾਸਤੇ ਗਏ ਸਨ। ਇਸੇ ਦੌਰਾਨ ਉਨ੍ਹਾਂ ਨੂੰ ਰਾਤ ਇਕ ਵਜੇ ਇਤਲਾਹ ਮਿਲੀ ਕਿ ਢੱਡਿਆ ਗੇਟ ਨੇੜੇ ਟਰੱਕ ਨਾਲ ਹਾਦਸਾ ਹੋਇਆ ਹੈ। ਜਦੋਂ ਉਹ ਸਿਵਲ ਹਸਪਤਾਲ ਪੁੱਜੇ ਤਾਂ ਡਾਕਟਰਾ ਨੇ ਰਾਹੁਲ ਤੇ ਉਸ ਦੇ ਦੋਸਤ ਹਰਪ੍ਰੀਤ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਤੇ ਤੀਜਾ ਲੜਕਾ ਹਸਪਤਾਲ ’ਚ ਇਲਾਜ ਅਧੀਨ ਹੈ। ਇਸ ਸਬੰਧ ’ਚ ਪੁਲੀਸ ਨੇ ਅਣਪਛਾਤੇ ਟਰੱਕ ਡਰਾਈਵਰ ਖਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement