ਟਰੱਕ ਚੋਰੀ ਕਰਨ ਵਾਲੇ ਦੋ ਮੁਲਜ਼ਮ ਕਾਬੂ
05:25 AM May 31, 2025 IST
ਪੱਤਰ ਪ੍ਰੇਰਕ
ਕੋਟਕਪੂਰਾ, 30 ਮਈ
Advertisement
ਪਿੰਡ ਸੰਧਵਾਂ ਦੇ ਟਰੱਕ ਡਰਾਈਵਰ ਗੁਰਜੀਤ ਸਿੰਘ ਨੇ ਪੁਲੀਸ ਹੈਲਪ ਲਾਈਨ ਨੰਬਰ 112 ’ਤੇ ਫੋਨ ਕਰਕੇ ਜਾਣਕਾਰੀ ਦਿੱਤੀ ਸੀ ਕਿ ਉਸ ਦਾ ਟਰੱਕ, ਉਸ ਦੇ ਘਰ ਕੋਲੋਂ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਪੁਲੀਸ ਨੇ ਇਸ ’ਤੇ ਤਰੁੰਤ ਕਰਵਾਈ ਕਰਦਿਆਂ 12 ਘੰਟਿਆਂ ਦੇ ਅੰਦਰ-ਅੰਦਰ ਦੋ ਚੋਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਟਰੱਕ ਬਰਾਮਦ ਕਰ ਲਿਆ ਹੈ। ਕੋਟਕਪੂਰਾ ਦੇ ਡੀਐੱਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਗੁਰਜੀਤ ਸਿੰਘ ਟਰੱਕ ’ਤੇ ਡਰਾਈਵਰ ਹੈ। ਉਹ ਆਮ ਵਾਂਗ ਆਪਣੇ ਘਰ ਨਜ਼ਦੀਕ ਟਰੱਕ ਖੜ੍ਹਾ ਕਰ ਕੇ ਸੌਂ ਗਿਆ ਅਤੇ ਅੱਧੀ ਰਾਤ ਨੂੰ ਜਦੋਂ ਉਠ ਕੇ ਦੇਖਿਆ ਤਾਂ ਟਰੱਕ ਗਾਇਬ ਸੀ। ਪੁਲੀਸ ਨੇ ਸੂਚਨਾ ਮਿਲਣ ਮਗਰੋਂ ਕਾਰਵਾਈ ਕਰਦਿਆਂ ਮੁਲਜ਼ਮ ਗੁਰਪ੍ਰੀਤ ਸਿੰਘ ਗੋਪੀ ਵਾਸੀ ਤਰਨ ਤਾਰਨ ਅਤੇ ਹਰਪਾਲ ਸਿੰਘ ਪਾਲ ਵਾਸੀ ਰਾਏਪੁਰ ਕਲਾਂ ਅੰਮ੍ਰਿਤਸਰ ਨੂੰ ਇੱਕ ਹੋਰ ਚੋਰੀ ਦੀ ਆਈ 20 ਕਾਰ ਸਣੇ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ ਟਰੱਕ ਬਰਾਮਦ ਕਰ ਲਿਆ ਹੈ।
Advertisement
Advertisement