ਟਰੱਕ ’ਚੋਂ ਡਰਾਈਵਰ ਦੀ ਲਾਸ਼ ਮਿਲੀ
05:28 AM Jan 03, 2025 IST
ਪੱਤਰ ਪ੍ਰੇਰਕ
ਬਠਿੰਡਾ, 2 ਜਨਵਰੀ
ਇਥੇ ਡੱਬਵਾਲੀ ਰੋਡ ’ਤੇ ਜੋਧਪੁਰ ਰੋਮਾਣਾ ਨੇੜੇ ਇੱਕ ਸੜਕ ਕਿਨਾਰੇ ਖੜ੍ਹੇ ਟਰੱਕ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਇਸ ਦੀ ਸੂਚਨਾ ਸਹਾਰਾ ਹੈੱਡਕੁਆਰਟਰ ਨੂੰ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਮੈਂਬਰ ਹਰਬੰਸ ਸਿੰਘ, ਜੱਗਾ ਸਿੰਘ ਅਤੇ ਸੰਦੀਪ ਗਿੱਲ ਮੌਕੇ ’ਤੇ ਪਹੁੰਚੇ। ਇਸ ਦੌਰਾਨ ਸਥਾਨਕ ਥਾਣਾ ਸੰਗਤ ਦੀ ਪੁਲੀਸ ਵੀ ਮੌਕੇ ’ਤੇ ਪੁੱਜੀ ਹੋਈ ਸੀ। ਮਿਲੇ ਵੇਰਵੇ ਅਨੁਸਾਰ, ਇਹ ਟਰੱਕ ਅੰਮ੍ਰਿਤਸਰ ਤੋਂ ਬਠਿੰਡਾ ਰਿਫਾਈਨਰੀ ਲਈ ਰਵਾਨਾ ਹੋਇਆ ਸੀ। ਡਰਾਈਵਰ ਦੀ ਮੌਤ ਕਿਵੇਂ ਅਤੇ ਕਿਹੜੇ ਹਾਲਤ ਵਿੱਚ ਹੋਈ ਇਸ ਬਾਰੇ ਪੁਲੀਸ ਨੇ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। ਟਰੱਕ ਡਰਾਈਵਰ ਦੀ ਲਾਸ਼ ਨੂੰ ਟਰੱਕ ਵਿੱਚੋਂ ਕੱਢਵਾ ਕੇ ਪੋਸਟ ਮਾਰਟਮ ਲਈ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। ਮ੍ਰਿਤਕ ਦੀ ਪਛਾਣ ਦਲਬੀਰ ਸਿੰਘ ਪੁੱਤਰ ਰਤਨ ਸਿੰਘ (55) ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ।
Advertisement
Advertisement