ਟਰੰਪ ਨੂੰ ਪਰਵਾਸੀਆਂ ਤੋਂ ਆਰਜ਼ੀ ਕਾਨੂੰਨੀ ਸੁਰੱਖਿਆ ਖੋਹਣ ਦੀ ਇਜਾਜ਼ਤ ਮਿਲੀ
04:32 AM May 31, 2025 IST
ਵਾਸ਼ਿੰਗਟਨ: ਅਮਰੀਕੀ ਸੁਪਰੀਮ ਕੋਰਟ ਨੇ ਅੱਜ ਮੁੜ ਟਰੰਪ ਪ੍ਰਸ਼ਾਸਨ ਲਈ ਲੱਖਾਂ ਪਰਵਾਸੀਆਂ ਤੋਂ ਆਰਜ਼ੀ ਕਾਨੂੰਨੀ ਸੁਰੱਖਿਆ ਖੋਹਣ ਦਾ ਰਾਹ ਪੱਧਰਾ ਕਰ ਦਿੱਤਾ ਹੈ ਜਿਸ ਨਾਲ ਡਿਪੋਰਟ ਕੀਤੇ ਜਾਣ ਦੇ ਘੇਰੇ ’ਚ ਆਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ 10 ਲੱਖ ਹੋ ਗਈ ਹੈ। ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਦੇ ਉਸ ਹੁਕਮ ’ਤੇ ਰੋਕ ਲਗਾ ਦਿੱਤੀ ਹੈ, ਜਿਸ ਤਹਿਤ ਕਿਊਬਾ, ਹੈਤੀ, ਨਿਕਾਰਾਗੁਆ ਤੇ ਵੈਨੇਜ਼ੁਏਲਾ ਦੇ ਪੰਜ ਲੱਖ ਤੋਂ ਵੱਧ ਪਰਵਾਸੀਆਂ ਲਈ ਮਨੁੱਖੀ ਪੈਰੋਲ ਵਿਵਸਥਾ ਲਾਗੂ ਰੱਖੀ ਗਈ ਸੀ। ਅਦਾਲਤ ਨੇ ਪ੍ਰਸ਼ਾਸਨ ਨੂੰ ਇੱਕ ਹੋਰ ਮਾਮਲੇ ’ਚ ਵੈਨੇਜ਼ੁਏਲਾ ਦੇ 3.50 ਲੱਖ ਪਰਵਾਸੀਆਂ ਦਾ ਆਰਜ਼ੀ ਦਰਜਾ ਰੱਦ ਕਰਨ ਦੀ ਵੀ ਇਜਾਜ਼ਤ ਦੇ ਦਿੱਤੀ ਹੈ। -ਏਪੀ
Advertisement
Advertisement