ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟਰੈਕਟਰ ਚੋਰੀ ਕਰਨ ਦੇ ਦੋਸ਼ ਹੇਠ ਕੇਸ ਦਰਜ

05:09 AM Dec 24, 2024 IST

ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 23 ਦਸੰਬਰ
ਪਿੰਡ ਦੋਦਾ ਵਿਖੇ ਟਰੈਕਟਰ ਚੋਰੀ ਹੋ ਗਿਆ ਹੈ ਜਿਸ ਸਬੰਧੀ ਦੋਸ਼ ਲਾਇਆ ਗਿਆ ਹੈ ਕਿ ਟਰੈਕਟਰ ਦਾ ਡਰਾਈਵਰ ਹੀ ਟਰੈਕਟਰ ਚੋਰੀ ਕਰਕੇ ਲੈ ਗਿਆ ਹੈ। ਟਰੈਕਟਰ ਮਾਲਕ ਕੁਲਵੰਤ ਸਿੰਘ ਨੇ ਦੱਸਿਆ ਕਿ ਉਸਨੇ ਇਕ ਟਰੈਕਟਰ ਸੋਨਾਲੀਕਾ (ਪੀ ਬੀ 30 ਏ ਏ 1167) ਅਤੇ ਟਰਾਲਾ ਖਰੀਦਿਆ ਸੀ। ਇਸ ਟਰੈਕਟਰ ਟਰਾਲੇ ਉਪਰ ਪਿੰਡ ਦਾ ਹੀ ਅਵਤਾਰ ਸਿੰਘ ਡਰਾਈਵਰ ਰੱਖਿਆ ਸੀ। ਕੁੱਝ ਸਮੇਂ ਬਾਅਦ ਅਵਤਾਰ ਸਿੰਘ ਕਥਿਤ ਤੌਰ ’ਤੇ ਪਿੰਡ ਦੀ ਇਕ ਕੁੜੀ ਨੂੰ ਭਜਾ ਕੇ ਲੈ ਗਿਆ ਸੀ ਜਿਸ ਕਰਕੇ ਕੁਲਵੰਤ ਸਿੰਘ ਨੇ ਅਵਤਾਰ ਸਿੰਘ ਨੂੰ ਕੰਮ ਤੋਂ ਹਟਾ ਦਿੱਤਾ। ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਰੰਜਿਸ਼ ਦੇ ਚੱਲਦਿਆਂ ਅਵਤਾਰ ਸਿੰਘ ਨੇ ਉਸ ਦਾ ਟਰੈਕਟਰ-ਟਰਾਲਾ ਚੋਰੀ ਕਰ ਲਿਆ ਹੈ। ਕੁਲਵੰਤ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ।

Advertisement

Advertisement