ਟਰੇਡ ਯੂਨੀਅਨ ਆਗੂ ਨੂੰ ਸ਼ਰਧਾਂਜਲੀਆਂ ਭੇਟ
04:47 AM Jan 04, 2025 IST
ਪੱਤਰ ਪ੍ਰੇਰਕਤਰਨ ਤਾਰਨ, 3 ਜਨਵਰੀ
Advertisement
ਪੱਟੀ ਇਲਾਕੇ ਅੰਦਰ ਟਰੇਡ ਯੂਨੀਅਨ ਹਲਕਿਆਂ ਵਿੱਚ ਬੀਤੇ ਕਈ ਦਹਾਕਿਆਂ ਤੋਂ ਸਰਗਰਮ ਚੱਲਦੇ ਆ ਰਹੇ ਸੇਵਾਮੁਕਤ ਅਧਿਆਪਕ ਹਰਭਜਨ ਸਿੰਘ (74) ਦੀ ਆਤਮਿਕ ਸ਼ਾਂਤੀ ਨਮਿੱਤ ਪੱਟੀ ਦੇ ਬੀਬੀ ਰਜਨੀ ਗੁਰਦੁਆਰਾ ਸਾਹਿਬ ਵਿੱਚ ਅੰਤਿਮ ਅਰਦਾਸ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਵਿਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ| ਇਸ ਮੌਕੇ ਧਰਮ ਸਿੰਘ ਪੱਟੀ, ਹਰਭਜਨ ਸਿੰਘ ਚੁਸਲੇਵੜ੍ਹ, ਪ੍ਰਿੰਸੀਪਲ ਹਰਦੀਪ ਸਿੰਘ, ਪ੍ਰੀਤਮ ਸਿੰਘ, ਦਰਸ਼ਨ ਸਿੰਘ ਪਟਵਾਰੀ ਸਮੇਤ ਹੋਰਨਾਂ ਨੇ ਸੰਬੋਧਨ ਕੀਤਾ| ਬੁਲਾਰਿਆਂ ਨੇ ਕਿਹਾ ਕਿ ਹਰਭਜਨ ਸਿੰਘ ਨੇ ਅਧਿਆਪਕ ਹੁੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਿੱਚ ਸਰਗਰਮ ਭੂਮਿਕਾ ਅਦਾ ਕੀਤੀ| ਉਨ੍ਹਾਂ ਦੇ ਭਰਾ ਸਤਨਾਮ ਸਿੰਘ ਨੇ ਦੁੱਖ ਸਾਂਝਾ ਕਰਨ ਲਈ ਆਉਣ ਵਾਲਿਆਂ ਦਾ ਧੰਨਵਾਦ ਕੀਤਾ|
Advertisement
Advertisement