ਟਰਾਂਸਫਾਰਮਰ ਨਾ ਬਦਲਣ ’ਤੇ ਜੇਈ ਮੁਅੱਤਲ
04:29 AM Jun 14, 2025 IST
ਪੱਤਰ ਪ੍ਰੇਰਕ
ਅੰਬਾਲਾ, 13 ਜੂਨ
ਅੰਬਾਲਾ ਛਾਉਣੀ ਦੇ ਪਿੰਡ ਚੰਦਪੁਰਾ ’ਚ ਬਿਜਲੀ ਦੇ ਟਰਾਂਸਫਾਰਮਰ ਦੀ ਮੁਰੰਮਤ ’ਚ ਕਥਿਤ ਲਾਪ੍ਰਵਾਹੀ ਕਰਨ ’ਤੇ ਬਿਜਲੀ ਨਿਗਮ ਦੇ ਜੂਨੀਅਰ ਇੰਜਨੀਅਰ ਸੰਜੈ ਕੁਮਾਰ ਨੂੰ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਤੁਰੰਤ ਮੁਅੱਤਲ ਕਰ ਦਿੱਤਾ ਹੈ। ਪਿੰਡ ਵਾਸੀਆਂ ਨੇ ਵਿੱਜ ਨੂੰ ਦਰਖ਼ਾਸਤ ’ਚ ਲਗਪਗ ਪੰਦਰਾਂ ਦਿਨਾਂ ਤੋਂ ਟਰਾਂਸਫਾਰਮਰ ਖ਼ਰਾਬ ਹੋਣ ਦੀ ਸ਼ਿਕਾਇਤ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਵਾਰ-ਵਾਰ ਸੂਚਿਤ ਕਰਨ ਦੇ ਬਾਵਜੂਦ ਨਾ ਤਾਂ ਟਰਾਂਸਫਾਰਮਰ ਦੀ ਮੁਰੰਮਤ ਕੀਤੀ ਗਈ ਅਤੇ ਨਾ ਹੀ ਨਵਾਂ ਟਰਾਂਸਫਾਰਮਰ ਲਾਇਆ ਗਿਆ। ਇਸ ’ਤੇ ਕਾਰਵਾਈ ਕਰਦਿਆਂ ਊਰਜਾ ਮੰਤਰੀ ਅਨਿਲ ਵਿੱਜ ਨੇ ਜੇਈ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਖ਼ਰਾਬ ਟਰਾਂਸਫਾਰਮਰ ਵੀ ਬਦਲ ਦਿੱਤਾ ਗਿਆ ਹੈ।
Advertisement
Advertisement