ਟਰਮੀਨਲ-1 ਦੇ ਚੈੱਕ-ਇਨ ਸਿਸਟਮ ਵਿੱਚ ਤਕਨੀਕੀ ਖਰਾਬੀ
06:38 AM Apr 16, 2025 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਅਪਰੈਲ
ਇੰਦਰਾ ਗਾਂਧੀ ਹਵਾਈ ਅੱਡੇ ਦੇ ਟਰਮੀਨਲ-1 ਦੇ ਚੈੱਕ-ਇਨ ਸਿਸਟਮ ਵਿੱਚ ਤਕਨੀਕੀ ਖਰਾਬੀ ਆ ਗਈ ਹੈ। ਟਰਮੀਨਲ-1 ਅੱਧੀ ਰਾਤ ਤੋਂ ਪੂਰੀ ਸਮਰੱਥਾ ਨਾਲ ਕੰਮ ਕਰ ਰਿਹਾ ਸੀ ਪਰ ਇਹ ਨਵੀਂ ਸਮੱਸਿਆ ਪਹਿਲੇ ਦਿਨ ਹੀ ਪੈਦਾ ਹੋ ਗਈ। ਇਸ ਨਾਲ ਬੈਗੇਜ ਹੈਂਡਲਿੰਗ ਸਿਸਟਮ ’ਤੇ ਭਾਰੀ ਅਸਰ ਪਿਆ ਹੈ। ਏਅਰਪੋਰਟ ਆਪਰੇਟਿੰਗ ਏਜੰਸੀ ਡਾਇਲ ਨੇ ਯਾਤਰੀਆਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਡਾਇਲ ਨੇ ਕਿਹਾ ਕਿ ਇਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਬੈਗੇਜ ਹੈਂਡਲਿੰਗ ਸਿਸਟਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਇੰਡੀਗੋ ਦੀਆਂ ਕਈ ਉਡਾਣਾਂ ਵਿੱਚ ਦੇਰੀ ਹੋਈ ਹੈ। ਡਾਇਲ ਨੇ ਫਿਰ ਕਿਹਾ ਹੈ ਕਿ ਨੁਕਸ ਦੂਰ ਹੋ ਗਿਆ ਹੈ ਪਰ ਸਥਿਤੀ ਨੂੰ ਆਮ ਵਾਂਗ ਕਰਨ ਲਈ ਅਜੇ ਵੀ ਸਮਾਂ ਲੱਗੇਗਾ। ਬੀਤੇ ਦਿਨੀਂ ਮੌਸਮ ਦੀ ਮਾਰ ਕਾਰਨ ਵੀ ਹਵਾਈ ਉਡਾਣਾਂ ਪ੍ਰਭਾਵਿਤ ਹੋਈਆਂ ਸਨ।
Advertisement
Advertisement