ਝੰਡੀ ਦੀ ਕੁਸ਼ਤੀ ਨਾਗੇਂਦਰ ਨੇ ਜਿੱਤੀ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ 9 ਅਪਰੈਲ
ਪ੍ਰਾਚੀਨ ਮਾਤਾ ਮਨਸਾ ਦੇਵੀ ਮੰਦਰ ਪਿੰਡ ਟਾਟਕੀ ਵਿੱੱਚ ਕੁਸ਼ਤੀ ਮੁਕਾਬਲਾ ਕਰਵਾਇਆ ਗਿਆ। ਪ੍ਰਾਚੀਨ ਮਨਸਾ ਦੇਵੀ ਮੰਦਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਮਾਜ ਸੇਵੀਆਂ ਦੀ ਮਦਦ ਨਾਲ ਸਾਰੇ ਪਹਿਲਵਾਨਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਪਿੰਡ ਦੇ ਸਰਪੰਚ ਤੇ ਹੋਰ ਪਤਵੰਤਿਆਂ ਨੇ ਮਿਲ ਕੇ ਦੋ ਪਹਿਲਵਾਨਾਂ ਨਿਰਮਲ ਸੁਰਖਪੁਰ ਤੇ ਅਮਿਤ ਪਹਿਲਵਾਨ ਉਮਰੀ ਨਾਲ ਹੱਥ ਮਿਲਾ ਕੇ ਕੁਸ਼ਤੀ ਮੁਕਾਬਲੇ ਦਾ ਉਦਘਾਟਨ ਕੀਤਾ। ਇਨ੍ਹਾਂ ਪਹਿਵਾਨਾਂ ਦੀ ਕੁਸ਼ਤੀ ਬਰਾਬਰ ਰਹੀ।
ਪਹਿਲਵਾਨ ਰਾਜੇਪੁਰ ਨੇ ਸੁਖਦੇਵ ਪਹਿਲਵਾਨ ਮੂਨਕ ਨੂੰ ਪਟਕਣੀ ਦਿੱਤੀ। ਝੰਡੀ ਦੀ ਕੁਸ਼ਤੀ ਵਿੱਚ ਨਾਗੇਂਦਰ ਬਾਬਾ ਅਯੁਧਿਆ ਨੇ ਅਮਰਨਾਥ ਪਹਿਲਵਾਨ ਨੇਪਾਲ ਨੂੰ ਚਿੱਤ ਕਰ ਕੇ ਝੰਡੀ ’ਤੇ ਕਬਜ਼ਾ ਕੀਤਾ। ਇਸ ਮੌਕੇ ਸਰਪੰਚ ਰਣਬੀਰ ਸਿੰਘ ਨੇ ਕਿਹਾ ਕਿ ਪੇਂਡੂ ਪੱਧਰ ’ਤੇ ਅਜਿਹੇ ਦੰਗਲ ਮੁਕਾਬਲੇ ਵਿੱਚ ਪਿੰਡ ਦੇ ਪਹਿਲਵਾਨਾਂ ਨੂੰ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਉਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 100 ਸਾਲ ਤੋਂ ਵੱਧ ਸਮੇਂ ਤੋਂ ਮਾਤਾ ਮਨਸਾ ਦੇਵੀ ਮੰਦਰ ਟਾਟਕੀ ਵਿੱਚ ਲੱਗਣ ਵਾਲਾ ਇਹ ਦੰਗਲ ਲੋਕਾਂ ਦੇ ਮਨੋਰੰਜਨ ਦਾ ਵੀ ਇਕ ਵੱਡਾ ਸਾਧਨ ਬਣ ਗਿਆ ਹੈ। ਦੰਗਲ ਵਿਚ ਦੀਪੂ ਰਾਣੀ ਮਾਜਰਾ, ਅੰਕੁਸ਼ ਅਮੀਨ, ਸੁਮਿਤ ਜੀਂਦ,ਰਾਮ ਨਾਥ,ਪਵਨ ਤੋਂ ਇਲਾਵਾ ਦੂਰੋਂ ਨੇੜਿਉਂ ਆਏ ਪਹਿਲਵਾਨਾਂ ਨੇ ਆਪਣਾ ਦਮ ਖਮ ਦਿਖਾਇਆ। ਇਸ ਮੌਕੇ ਮੋਹਕਮ ਸਿੰਘ ਨੰਬਰਦਾਰ, ਬਲਕਾਰ ਸੈਣੀ ਟਾਟਕੀ, ਅਨਿਲ ਟਾਟਕੀ, ਦੇਵਾ ਸਿੰਘ, ਮਾਂਗੇ ਰਾਮ, ਮਨੀਸ਼ ਸੈਣੀ, ਸੁਨੀਲ ਕੁਮਾਰ, ਰਾਮ ਟਾਟਕੀ, ਕੁਲਦੀਪ, ਹਰਪਾਲ ਕਸ਼ਯਪ, ਸਾਜਨ ਕਸ਼ਯਪ, ਸੂਰਤ ਸਿੰਘ, ਸ਼ਿਵ ਸੈਣੀ, ਰਾਮ ਪਾਲ, ਬਲਬੀਰ ਮੌਜੂਦ ਸਨ।