ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਝੋਨੇ ਦੇ ਬੀਜ ਦੀ ਕਾਲਾਬਾਜ਼ਾਰੀ ਖ਼ਿਲਾਫ਼ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ

07:15 AM May 09, 2025 IST
featuredImage featuredImage
ਬੀਕੇਯੂ (ਡਕੌਂਦਾ-ਬੁਰਜ ਗਿੱਲ) ਦੀ ਇਕੱਤਰਤਾ ਵਿੱਚ ਹਾਜ਼ਰ ਕਿਸਾਨ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ

Advertisement

ਜਗਰਾਉਂ, 8 ਮਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ-ਬੁਰਜ ਗਿੱਲ) ਦੀ ਇਕੱਤਰਤਾ ਅੱਜ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਹੋਈ। ਬਲਾਕ ਸਿੱਧਵਾਂ ਬੇਟ ਦੀ ਇਸ ਮੀਟਿੰਗ ਵਿੱਚ ਬਲਾਕ ਪ੍ਰਧਾਨ ਹਰਜੀਤ ਸਿੰਘ ਜੌਹਲ ਸਮੇਤ ਹੋਰ ਅਹੁਦੇਦਾਰ ਹਾਜ਼ਰ ਹੋਏ। ਇਸ ਵਿੱਚ ਸਭ ਤੋਂ ਪਹਿਲਾਂ 13 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਜਗਰਾਉਂ ਵਿੱਚ ਹੋਣ ਜਾ ਰਹੀ ਰੈਲੀ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਦਾ ਫ਼ੈਸਲਾ ਲਿਆ ਗਿਆ। ਉਪਰੰਤ ਝੋਨੇ ਦੇ ਬੀਜ ਦੀ ਹੋ ਰਹੀ ਕਾਲਾਬਾਜ਼ਾਰੀ ਦਾ ਵਿਰੋਧ ਕਰਦੇ ਹੋਏ ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣ ਦੀ ਮੰਗ ਕੀਤੀ। ਜ਼ਿਲ੍ਹਾ ਪ੍ਰਧਾਨ ਕਮਾਲਪੁਰਾ ਨੇ ਕਿਹਾ ਕਿ ਜੇਕਰ ਕਿਸਾਨਾਂ ਦੀ ਇਹ ਲੁੱਟ ਹੁਣੇ ਨਾ ਰੋਕੀ ਗਈ ਤਾਂ ਕਿਸਾਨ ਸੜਕਾਂ ’ਤੇ ਉੱਤਰਨ ਲਈ ਮਜਬੂਰ ਹੋਣਗੇ।

ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਬਿਆਨ ਦੀ ਵੀ ਨਿਖੇਧੀ ਕੀਤੀ ਜਿਸ ਵਿੱਚ ਉਨ੍ਹਾਂ ਧਰਨੇ ਲਾਉਣ, ਸੜਕਾਂ ਤੇ ਰੇਲਾਂ ਰੋਕਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਆਪਣੇ ਹੀ ਬਿਆਨ ਦੇ ਉਲਟ ਮੁੱਖ ਮੰਤਰੀ ਤੇ ਉਨ੍ਹਾਂ ਦੀ ਵਜ਼ਾਰਤ ਦੇ ਸਾਥੀ ਖੁਦ ਅੱਜ ਪਾਣੀਆਂ ਦੇ ਮੁੱਦੇ 'ਤੇ ਧਰਨੇ ਲਾ ਰਹੇ ਹਨ। ਮੁੱਖ ਮੰਤਰੀ ਨੂੰ ਅਜਿਹੇ ਬਿਆਨ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਕਿ ਧਰਨੇ ਲਾਉਣਾ ਤੇ ਸੜਕਾਂ ਰੋਕਣ ਲੋਕਾਂ ਦਾ ਸ਼ੌਂਕ ਨਹੀਂ ਸਗੋਂ ਮਜਬੂਰੀ ਹੈ। ਜਦੋਂ ਸਰਕਾਰੇ ਦਰਬਾਰੇ ਸੁਣਵਾਈ ਨਹੀਂ ਹੁੰਦੀ ਤਾਂ ਬੋਲੇ ਕੰਮਾਂ ਤਕ ਆਵਾਜ਼ ਇਨ੍ਹਾਂ ਧਰਨਿਆਂ ਕਰਕੇ ਹੀ ਪਹੁੰਚਦੀ ਹੈ।

Advertisement

ਮੀਟਿੰਗ ਵਿੱਚ ਬਚਿੱਤਰ ਸਿੰਘ, ਰਣਜੀਤ ਸਿੰਘ, ਚਰਨ ਸਿੰਘ ਸੋਢੀਵਾਲ, ਮਨਜੀਤ ਸਿੰਘ ਜਨੇਤਪੁਰਾ, ਮੱਖਣ ਸਿੰਘ, ਗਗਨ ਰਸੂਲਪੁਰ, ਸਖਦੇਵ ਸਿੰਘ ਰਾਮਗੜ੍ਹ, ਸਨਦੀਪ ਸਿੰਘ, ਗੁਰਇਕਬਾਲ ਸਿੰਘ ਲੀਲਾਂ, ਪਵਿੱਤਰ ਸਿੰਘ ਲੋਧੀਵਾਲ, ਮਹਿੰਦਰ ਸਿੰਘ ਗਿੱਦੜਵਿੰਡੀ, ਦਵਿੰਦਰ ਸਿੰਘ, ਗੋਰਾ ਸਿੰਘ ਬੋਦਲਵਾਲਾ, ਜਗਤਾਰ ਸਿੰਘ ਮਲਕ, ਬਲੌਰ ਸਿੰਘ, ਅਰਜਨ ਸਿੰਘ ਖੇਲਾ ਤੇ ਹੋਰ ਹਾਜ਼ਰ ਸਨ। 

Advertisement