ਝੋਨੇ ਦੇ ਪੈਸੇ ਕਿਸੇ ਹੋਰ ਦੇ ਖਾਤੇ ’ਚ ਪਾਏ; ਖਾਤਾਧਾਰਕ ਖਿਲਾਫ਼ ਕੇਸ ਦਰਜ
05:35 AM Dec 12, 2024 IST
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 11 ਦਸੰਬਰ
Advertisement
ਸਿੱਧਵਾਂ ਬੇਟ ਇਲਾਕੇ ਦੇ ਪਿੰਡ ਅੱਬੂਪੁਰਾ ਦੇ ਮੌਜੂਦਾ ਸਰਪੰਚ ਗੁਰਮੀਤ ਸਿੰਘ ਵੱਲੋਂ ਵੇਚੀ ਝੋਨੇ ਦੀ ਫਸਲ ਦੇ ਪੈਸੇ ਗੁਆਂਢੀ ਜ਼ਿਲ੍ਹੇ ਮੋਗਾ ’ਚ ਕਿਸੇ ਖਾਤੇ ’ਚ ਪੈਣ ਕਾਰਨ ਪਨਸਪ ਤੇ ਆੜ੍ਹਤੀ ਭੰਬਲਭੂਸੇ ਵਿੱਚ ਪੈ ਗਏ, ਜਿਸ ਮਗਰੋਂ ਖਾਤਾਧਾਰਕ ਦੀ ਪਛਾਣ ਕਰਕੇ ਕੇਸ ਦਰਜ ਕੀਤਾ ਗਿਆ ਹੈ। ਪੀੜਤ ਸਰਪੰਚ ਗੁਰਮੀਤ ਸਿੰਘ ਨੇ ਦੱਸਿਆ ਕਿ ਵੇਚੇ ਝੋਨੇ ਦੀ ਰਕਮ ਜੋ ਕਿ 3.39300 ਲੱਖ ਰੁਪਏ ਬਣਦੀ ਸੀ, ਜੋ ਉਸ ਦੇ ਖਾਤੇ ਵਿੱਚ ਨਾ ਆਈ। ਆੜ੍ਹਤੀ ਨੇ ਜਦੋਂ ਪਨਸਪ ਵਿਭਾਗ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ 3.39300 ਲੱਖ ਰੁਪਏ ਇਡਬੀ ਬੈਂਕ ਬ੍ਰਾਂਚ ਮੋਗਾ (ਨੇੜ੍ਹੇ ਦਾਣਾ ਮੰਡੀ) ਵਿੱਚ ਬਲਤੇਜ ਸਿੰਘ ਵਾਸੀ ਕੋਠੇ ਪੱਤੀ ਮੁਹੱਬਤ ਬੁੱਧ ਸਿੰਘ ਵਾਲਾ ਜ਼ਿਲ੍ਹਾ ਮੋਗਾ ਦੇ ਖਾਤੇ ਵਿੱਚ 28 ਅਕਤੂਬਰ ਨੂੰ ਟਰਾਂਸਫਰ ਹੋ ਚੁੱਕੇ ਹਨ।
Advertisement
Advertisement