ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਝੋਨੇ ਦੀ ਖ਼ਰੀਦ ਤੇ ਚੁਕਾੲੀ ਲਈ ਸਰਕਾਰ ਵਚਨਬੱਧ: ਗੋਇਲ

07:30 AM Oct 18, 2024 IST
ਮੰਤਰੀ ਵਰਿੰਦਰ ਗੋਇਲ ਨਾਲ ਆੜ੍ਹਤੀ ਅਤੇ ਸ਼ੈੱਲਰ ਮਾਲਕ।

ਹਰਜੀਤ ਸਿੰਘ
ਖਨੌਰੀ, 17 ਅਕਤੂਬਰ
ਕੈਬਨਿਟ ਮੰਤਰੀ ਵਰਿੰਦਰ ਗੋਇਲ ਨੇ ਇੱਥੇ ਦਫ਼ਤਰ ਮਾਰਕੀਟ ਕਮੇਟੀ ਖਨੌਰੀ ਵਿੱਚ ਆੜ੍ਹਤੀਆਂ, ਸ਼ੈੱਲਰ ਮਾਲਕਾਂ ਤੇ ਖ਼ਰੀਦ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਸ੍ਰੀ ਗੋਇਲ ਨੇ ਕਿਹਾ ਕਿ ਆੜ੍ਹਤੀ ਤੇ ਸ਼ੈੱਲਰ ਮਾਲਕਾਂ ਨੇ ਚੱਲ ਰਹੀ ਖ਼ਰੀਦ ’ਤੇ ਤਸੱਲੀ ਪ੍ਰਗਟ ਕੀਤੀ। ੳੁਨ੍ਹਾਂ ਕਿਹਾ ਕਿ ਮੰਡੀ ਵਿੱਚ ਸੁੱਕਾ ਝੋਨਾ ਆ ਰਿਹਾ ਹੈ ਜਿਸ ਕਰ ਕੇ ਖ਼ਰੀਦ ਪ੍ਰਬੰਧਾਂ ਵਿੱਚ ਕੋਈ ਦਿੱਕਤ ਨਹੀਂ ਆ ਰਹੀ।
ਇਸ ਮੌਕੇ ਉਨ੍ਹਾਂ ਦੇ ਨਾਲ ਪੀਏ ਰਾਕੇਸ਼ ਕੁਮਾਰ ਵਿੱਕੀ, ਸਾਬਕਾ ਨਗਰ ਪੰਚਾਇਤ ਪ੍ਰਧਾਨ ਗਧਾਰੀ ਲਾਲ ਗਰਗ, ਰਜਿੰਦਰ ਕੁਮਾਰ ਇੰਦਰ ਸਿੰਗਲਾ, ਸੁਰਿੰਦਰ ਸ਼ਰਮਾ (ਬਬਲੀ), ਸੁਰਿੰਦਰ ਕਾਂਸਲ, ਵੀਰਭਾਨ ਕਾਂਸਲ, ਸੰਜੇ ਸਿੰਗਲਾ, ਭੂਸ਼ਣ ਕੁਮਾਰ, ਪਵਨ ਸਿੰਗਲਾ, ਅਸ਼ੋਕ ਕੁਮਾਰ ਬੱਲਰਾਂਵਾਲੇ, ਵਿਸ਼ਾਲ ਗਰਗ, ਗਗਨ ਸਿੰਗਲਾ, ਓਮ ਪ੍ਰਕਾਸ਼ ਕਾਕਾ, ਮਾਰਕੀਟ ਕਮੇਟੀ ਖਨੌਰੀ ਦੇ ਸੈਕਟਰੀ ਇੱਕ ਕਰਮਜੀਤ ਸਿੰਘ, ਖਰੀਦ ਏਜੰਸੀ ਪਨਗਰੇਨ ਤੋਂ ਦਵਿੰਦਰ ਸਿੰਘ, ਵੇਅਰ ਹਾਊਸ ਤੋਂ ਮਨਜਿੰਦਰ ਸਿੰਘ ਅਤੇ ਮਾਰਕਫੈੱਡ ਤੋਂ ਅਸ਼ੋਕ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਆੜ੍ਹਤੀ ਮੌਜੂਦ ਸਨ।

Advertisement

Advertisement