ਝਗੜੇ ਸਬੰਧੀ ਛੇ ਵਿਰੁੱਧ ਕੇਸ ਦਰਜ
06:28 AM Jun 17, 2025 IST
ਪੱਤਰ ਪ੍ਰੇਰਕ
ਧਾਰੀਵਾਲ, 16 ਜੂਨ
ਸ਼ਹਿਰ ਦੀ ਰਾਜੀਵ ਕਲੋਨੀ ਵਿੱਚ ਹੋਏ ਝਗੜੇ ਸਬੰਧੀ ਧਾਰੀਵਾਲ ਦੀ ਪੁਲੀਸ ਨੇ ਛੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਥਾਣਾ ਧਾਰੀਵਾਲ ਦੇ ਮੁਖੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸੰਜੇ ਪੁੱਤਰ ਕਿਸ਼ੋਰੀ ਚੌਧਰੀ ਵਾਸੀ ਵਾਰਡ ਨੰਬਰ 5 ਧਾਰੀਵਾਲ ਨੇ ਪੁਲੀਸ ਨੂੰ ਦੱਸਿਆ ਕਿ ਉਹ ਪਰਿਵਾਰ ਸਮੇਤ ਆਪਣੇ ਘਰ ਮੌਜੂਦ ਸੀ ਕਿ ਦਲੀਪ, ਕੱਲੂ, ਸੰਤੋਸ਼, ਕਰਨ, ਦੇਬੂ, ਨਰਿੰਜਣ ਵਾਸੀਆਨ ਰਾਜੀਵ ਕਲੋਨੀ ਧਾਰੀਵਾਲ ਨੇ ਦਸਤੀ ਹਥਿਆਰਾਂ ਨਾਲ ਉਸ (ਸੰਜੇ) ਨੂੰ, ਉਸਦੀ ਪਤਨੀ ਰੀਟਾ ਦੇਵੀ, ਭਰਾ ਕਰਨ ਚੌਧਰੀ, ਗਮੂ ਨੂੰ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਘਰ ਵਿੱਚ ਸਾਮਾਨ ਦੀ ਭੰਨ ਤੋੜ ਕੀਤੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਏਐਸਆਈ ਰਣਜੀਤ ਸਿੰਘ ਨੇ ਸੰਜੇ ਦੇ ਬਿਆਨਾਂ ਅਨੁਸਾਰ ਦਲੀਪ, ਕੱਲੂ, ਸੰਤੋਸ਼, ਕਰਨ,ਦੇਬੂ ਅਤੇ ਨਰਿੰਜਣ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
Advertisement
Advertisement