ਝਗੜੇ ’ਚ ਮੌਤ ਦੇ ਮਾਮਲੇ ’ਚ ਨਾਮਜ਼ਦ ਪਿਓ-ਪੁੱਤ ਗ੍ਰਿਫਤਾਰ
06:30 AM Jan 06, 2025 IST
ਪੱਤਰ ਪ੍ਰੇਰਕਕਾਲਾਂਵਾਲੀ, 5 ਜਨਵਰੀ
Advertisement
ਪਿੰਡ ਤਖ਼ਤਮੱਲ ਵਿੱਚ ਤਿੰਨ ਦਿਨ ਪਹਿਲਾਂ ਗਲੀ ਦੇ ਲੈਵਲ ਸਬੰਧੀ ਹੋਏ ਝਗੜੇ ਹੋਈ ਮੌਤ ਦੇ ਮਾਮਲੇ ਵਿੱਚ ਕਾਲਾਂਵਾਲੀ ਪੁਲੀਸ ਨੇ ਦੋ ਮੁਲਜ਼ਮਾਂ ਕੁਲਵੰਤ ਸਿੰਘ ਉਰਫ਼ ਕੰਤਾ ਅਤੇ ਹਰਮੇਲ ਸਿੰਘ ਉਰਫ਼ ਢੋਲੂ ਵਾਸੀ ਤਖ਼ਤਮੱਲ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਰਾਮਫਲ ਨੇ ਦੱਸਿਆ ਕਿ ਬੀਤੀ 2 ਜਨਵਰੀ ਨੂੰ ਜੱਸਾ ਸਿੰਘ ਵਾਸੀ ਪਿੰਡ ਤਖਤਮੱਲ ਦੇ ਬਿਆਨਾਂ ’ਤੇ ਦੱਸਿਆ ਕਿ ਉਸ ਦੇ ਪਿੰਡ ਦੀ ਪੰਚਾਇਤ ਵੱਲੋਂ ਉਸ ਦੇ ਘਰ ਨੇੜੇ ਪਿੰਡ ਫਿਰਨੀ ਨੂੰ ਪੱਕਾ ਕਰਨ ਦਾ ਕੰਮ ਤਿੰਨ-ਚਾਰ ਦਿਨਾਂ ਤੋਂ ਚੱਲ ਰਿਹਾ ਸੀ। ਜਦੋਂ ਉਹ ਅਤੇ ਉਸ ਦਾ ਭਰਾ ਬਲਕਰਨ ਸਿੰਘ ਉਥੇ ਖੜ੍ਹੇ ਸਨ ਤਾਂ ਉਸੇ ਸਮੇਂ ਮੁਲਜ਼ਮ ਕੁਲਵੰਤ ਸਿੰਘ ਅਤੇ ਉਸ ਦਾ ਲੜਕਾ ਹਰਮੇਲ ਸਿੰਘ ਆਦਿ ਵੀ ਆ ਗਏ ਅਤੇ ਉਨ੍ਹਾਂ ਦੀ ਕੁਲਵੰਤ ਸਿੰਘ ਅਤੇ ਉਸ ਦੇ ਲੜਕਿਆਂ ਨਾਲ ਗਲੀ ਦੇ ਲੇਵਲ ਅਤੇ ਨਾਪ ਨੂੰ ਲੈ ਕੇ ਬਹਿਸ ਹੋ ਗਈ ਜਿਸ ਮਗਰੋਂ ਹੋਏ ਝਗੜੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ।
Advertisement
Advertisement