ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੰਮੂ ਤੇ ਊਧਮਪੁਰ ਤੋਂ ਦਿੱਲੀ ਲਈ ਵਿਸ਼ੇਸ਼ ਰੇਲਾਂ ਚਲਾਈਆਂ

05:56 AM May 10, 2025 IST
featuredImage featuredImage

ਨਵੀਂ ਦਿੱਲੀ: ਉੱਤਰ ਰੇਲਵੇ ਨੇ ਅੱਜ ਜੰਮੂ ਤੇ ਊਧਮਪੁਰ ਤੋਂ ਨਵੀਂ ਦਿੱਲੀ ਮਾਰਗ ’ਤੇ ਮੁਸਾਫ਼ਰਾਂ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਇਸ ਮਾਰਗ ’ਤੇ ਤਿੰਨ ਵਿਸ਼ੇਸ਼ ਰੇਲਾਂ ਸ਼ੁਰੂ ਕੀਤੀਆਂ ਹਨ। ਉੱਤਰ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਉਪਾਧਿਆਏ ਨੇ ਕਿਹਾ, ‘‘12 ਬਿਨਾ ਰਿਜ਼ਰਵੇਸ਼ਨ ਤੇ 12 ਰਿਜ਼ਰਵੇਸ਼ਨ ਵਾਲੇ ਡੱਬਿਆਂ ਵਾਲੀ ਇਕ ਵਿਸ਼ੇਸ਼ ਰੇਲਗੱਡੀ ਸਵੇਰੇ ਕਰੀਬ 10.45 ਵਜੇ ਜੰਮੂ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਈ। ਦੂਜੀ, 20 ਡੱਬਿਆਂ ਵਾਲੀ ‘ਵੰਦੇ ਭਾਰਤ’ ਰੇਲਗੱਡੀ ਬਾਅਦ ਦੁਪਹਿਰ 12.45 ਵਜੇ ਊਧਮਪੁਰ ਤੋਂ ਜੰਮੂ ਤੇ ਪਠਾਨਕੋਟ ਹੁੰਦੀ ਹੋਈ ਨਵੀਂ ਦਿੱਲੀ ਲਈ ਰਵਾਨਾ ਹੋਈ।’’ ਉਨ੍ਹਾਂ ਕਿਹਾ, ‘‘ਤੀਜੀ ਵਿਸ਼ੇਸ਼ ਰਿਜ਼ਰਵਡ ਰੇਲਗੱਡੀ ਸ਼ਾਮ ਨੂੰ ਕਰੀਬ 7 ਵਜੇ ਜੰਮੂ ਤੋਂ ਨਵੀਂ ਦਿੱਲੀ ਲਈ ਨਿਰਧਾਰਤ ਕੀਤੀ ਗਈ ਹੈ।’’ -ਪੀਟੀਆਈ

Advertisement

Advertisement