ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੰਡ ਸਾਹਿਬ ’ਚ ਲੱਗਣ ਵਾਲੀ ਪੇਪਰ ਮਿੱਲ ਖ਼ਿਲਾਫ਼ ਇਕੱਤਰਤਾ

05:44 AM May 10, 2025 IST
featuredImage featuredImage
ਪਿੰਡ ਜੰਡ ਸਾਹਿਬ ਵਿਖੇ ਮੀਟਿੰਗ ਮੌਕੇ ਚਮਕੌਰ ਸਾਹਿਬ ਮੋਰਚੇ ਦੇ ਆਗੂ।

ਸੰਜੀਵ ਬੱਬੀ
ਚਮਕੌਰ ਸਾਹਿਬ, 9 ਅਪਰੈਲ
ਗੁਰਦੁਆਰਾ ਸ੍ਰੀ ਜੰਡ ਸਾਹਿਬ ਨਜ਼ਦੀਕ ਲੱਗਣ ਜਾ ਰਹੀ ਪੇਪਰ ਮਿੱਲ ਦੇ ਵਿਰੋਧ ਵਿੱਚ ਚਮਕੌਰ ਸਾਹਿਬ ਮੋਰਚੇ ਦੀ ਜਰੂਰੀ ਇਕੱਤਰਤਾ ਗੁਰਦੁਆਰਾ ਸ੍ਰੀ ਜੰਡ ਵਿਖੇ ਹੋਈ। ਇਸ ਮੌਕੇ ਵਾਤਾਵਰਨ ਪ੍ਰੇਮੀ ਅਮਨਦੀਪ ਸਿੰਘ ਮਾਂਗਟ, ਕਰਨ ਕੰਧੋਲਾ,ਜਸਪ੍ਰੀਤ ਸਿੰਘ, ਜੁਝਾਰ ਸਿੰਘ, ਦਰਸ਼ਨ ਸਿੰਘ ਸੰਧੂਆਂ ਯੂਐਸਏ, ਖੁਸ਼ਿਵੰਦਰ ਸਿੰਘ ਕਾਕਾ, ਲਖਵੀਰ ਸਿੰਘ ਲੱਖੀ, ਐਡਵੋਕੇਟ ਜਰਨੈਲ ਸਿੰਘ ਤੇ ਤਾਰਾ ਚੰਦ ਜੰਡ ਸਾਹਿਬ ਨੇ ਸੰਬੋਧਨ ਕੀਤਾ। ਇਕੱਤਰਤਾ ਦੌਰਾਨ ਪੇਪਰ ਮਿੱਲ ਦੇ ਵਿਰੋਧ ’ਚ ਲੋਕ ਲਹਿਰ ਬਣਾਉਣ ਲਈ ਰਾਜਨੀਤਕ, ਧਾਰਮਿਕ ਪਾਰਟੀਆਂ ਤੋਂ ਸਹਿਯੋਗ ਲੈਣ ਲਈ ਅਤੇ ਅਦਾਲਤ, ਪ੍ਰਦੂਸ਼ਣ ਕੰਟਰੋਲ ਬੋਰਡ, ਵੱਖ ਵੱਖ ਵਿਭਾਗਾਂ, ਮੁੱਖ ਮੰਤਰੀ, ਕੈਬਨਿਟ ਮੰਤਰੀਆਂ ਤੱਕ ਪਹੁੰਚ ਕਰਨ ਲਈ ਅਗਲੀ ਰਣਨੀਤੀ ਤਿਆਰ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ ਤੇ ਹਾਜ਼ਰੀਨ ਤੋਂ ਸੁਝਾਅ ਲਏ ਗਏ। ਆਗੂਆਂ ਤੇ ਇਲਾਕੇ ਦੇ ਨੌਜਵਾਨਾਂ ਨੇ ਕਿਹਾ ਕਿ ਉਹ ਸ਼ਹੀਦਾਂ ਦੀ ਧਰਤੀ ਨੂੰ ਪਲੀਤ ਨਹੀਂ ਹੋਣ ਦੇਣਗੇ ਤੇ ਆਉਣ ਵਾਲੀ ਪੀੜ੍ਹੀ ਨੂੰ ਸਾਫ ਸੁਥਰਾ ਪਾਣੀ ਦੇਣ ਲਈ ਜੰਡ ਸਾਹਿਬ ਵਿਖੇ ਪੇਪਰ ਮਿੱਲ ਨਹੀਂ ਲੱਗਣ ਦੇਣਗੇ। ਆਗੂਆਂ ਨੇ ਕਿਹਾ ਕਿ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਪੇਪਰ ਮਿੱਲ ਮਾਲਕਾਂ ਦੇ ਕਥਿਤ ਪਿੱਠੂ ਵਜੋਂ ਕੰਮ ਕਰ ਰਿਹਾ ਹੈ ਤੇ ਪੇਪਰ ਮਿੱਲ ਵਿਰੁੱਧ ਬੋਲਣ ਵਾਲੇ ਮੋਰਚੇ ਦੇ ਆਗੂਆਂ ਨੂੰ ਡਰਾਉਣ ਲਈ ਪਰਚੇ ਦਰਜ ਕਰਨ ਦੇ ਡਰਾਵੇ ਦਿੱਤੇ ਜਾ ਰਹੇ ਹਨ, ਜਿਸ ਦਾ ਵਿਰੋਧ ਜਾਰੀ ਰਹੇਗਾ।

Advertisement

Advertisement