ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਜੰਗ ਖ਼ੁਦ ਹੀ ਮਸਲਾ ਹੈ, ਮਸਲੇ ਦਾ ਹੱਲ ਨਹੀ’

05:07 AM May 08, 2025 IST
featuredImage featuredImage
ਪੱਤਰ ਪ੍ਰੇਰਕ
Advertisement

ਜਲੰਧਰ, 7 ਮਈ

ਦੇਸ਼ ਭਗਤ ਯਾਦਗਾਰ ਕਮੇਟੀ ਨੇ ਭਾਰਤ-ਪਾਕਿਸਤਾਨ ਦਰਮਿਆਨ ਬਣੇ ਹਾਲਾਤ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਦੋਵੇਂ ਮੁਲਕਾਂ ਦੇ ਲੋਕਾਂ ਖ਼ਿਲਾਫ਼ ਨਿਹੱਕੀ ਜੰਗ ਹੈ, ਜਿਸ ਦਾ ਹਰ ਮਾਨਵ ਦਰਦੀ, ਇਨਸਾਫ਼ ਅਤੇ ਅਮਨ ਪਸੰਦ ਵਿਅਕਤੀ ਨੂੰ ਬੇਖੌਫ਼ ਹੋ ਕੇ ਵਿਰੋਧ ਕਰਨ ਦੀ ਲੋੜ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਮੇਟੀ ਪਹਿਲੇ ਦਿਨ ਤੋਂ ਹੀ ਪਹਿਲਗਾਮ ਘਟਨਾ ਦੀ ਨਿਖੇਧੀ ਕਰਦਿਆਂ ਮੁਜ਼ਰਿਮਾਂ ਦੀ ਪੈੜ ਜਨਤਾ ਦੀ ਨਜ਼ਰ ਕਰਨ ਦੀ ਮੰਗ ਕਰਦੀ ਆ ਰਹੀ ਹੈ। ਕਮੇਟੀ ਦਾ ਵਿਚਾਰ ਹੈ ਕਿ ਲੋਕਾਂ ਦੇ ਸੰਦੇਹ ਅਤੇ ਮੂੰਹ ਫੱਟ ਬਿਆਨਾਂ ਦਾ ਤਸੱਲੀਬਖ਼ਸ਼ ਜਵਾਬ ਦੇਣ ਦੀ ਭਾਜਪਾ ਹਕੂਮਤ ਦੀ ਨੈਤਿਕ ਜ਼ਿੰਮੇਵਾਰੀ ਹੈ। ਆਗੂਆਂ ਨੇ ਕਿਹਾ ਕਿ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ, ਜੰਗ ਤਾਂ ਖ਼ੁਦ ਹੀ ਇੱਕ ਮਸਲਾ ਹੈ। ਇਸ ਲਈ ਜੰਗ ਦਾ ਮਾਹੌਲ ਤੁਰੰਤ ਬੰਦ ਕੀਤਾ ਜਾਵੇ, ਹਮਲਾ ਜਾਂ ਸਰਹੱਦਾਂ ’ਤੇ ਕਿਸੇ ਵੀ ਪਾਸੇ ਤੋਂ ਗੋਲਾਬਾਰੀ ਹੋਣਾ ਕਦਾਚਿਤ ਹੀ ਕਿਸੇ ਸਮੱਸਿਆ ਦੀ ਗੁੱਥੀ ਸੁਲਝਾਉਣਾ ਨਹੀਂ ਸਗੋਂ ਸਮੱਸਿਆਵਾਂ ਨੂੰ ਜਰਬਾਂ ਦੇਣਾ ਹੈ। ਕਮੇਟੀ ਨੇ ਮੰਗ ਕੀਤੀ ਕਿ ਤੁਰੰਤ ਹੀ ਅਮਨ ਦੇ ਕਬੂਤਰ ਅੰਬਰਾਂ ’ਤੇ ਛੱਡੇ ਜਾਣ।

Advertisement

 

 

Advertisement