ਜੰਗੀਆਣਾ ਪ੍ਰਾਇਮਰੀ ਸਕੂਲ ’ਚ ਸਮਰ ਕੈਂਪ ਸ਼ੁਰੂ
05:17 AM Jun 03, 2025 IST
ਭਦੌੜ (ਰਾਜਿੰਦਰ ਵਰਮਾ): ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਸ੍ਰੀਮਤੀ ਇੰਦੂ ਸਿਮਕ ਦੀ ਯੋਗ ਅਗਵਾਈ ਹੇਠ ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੰਗੀਆਣਾ ਵਿਖੇ ਪੰਜ ਦਿਨਾਂ ਦੇ ਸਮਰ ਕੈਂਪ ਸ਼ੁਰੂ ਹੋਇਆ, ਜਿਸ ਦਾ ਉਦਘਾਟਨ ਹਰਿੰਦਰ ਸਿੰਘ ਬਰਾੜ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼ਹਿਣਾ ਨੇ ਕੀਤਾ। ਇਸ ਮੌਕੇ ਰਾਮ ਸਿੰਘ ਮੈਂਬਰ ਪੰਚਾਇਤ, ਬਿੰਦਰ ਸਿੰਘ ਮੈਂਬਰ, ਅਜਮੇਰ ਸਿੰਘ ਮੈਂਬਰ,ਐਨ ਆਰ ਆਈ ਲੋਕ ਭਲਾਈ ਟਰੱਸਟ ਦੇ ਮੈਂਬਰ ਗੁਰਾਦਿੱਤਾ ਸਿੰਘ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ ਆਸਟ੍ਰੇਲੀਆ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸਕੂਲ ਮੁਖੀ ਨੀਲਮ ਰਾਣੀ ਨੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪਰਮਜੀਤ ਸਿੰਘ, ਬਲਜਿੰਦਰ ਸਿੰਘ, ਸੁਖਵਿੰਦਰ ਸਿੰਘ, ਸੰਦੀਪ ਸਿੰਘ ਭਾਈ ਰੂਪਾ,ਮੈਡਮ ਜਤਿੰਦਰ ਕੌਰ, ਸਰਬਜੀਤ ਕੌਰ, ਵੀਰਪਾਲ ਕੌਰ ਅਤੇ ਇੰਦਰਜੀਤ ਕੌਰ ਹਾਜ਼ਰ ਸਨ।
Advertisement
Advertisement