ਜੰਗਲਾਤ ਕਾਮਿਆਂ ਨੇ ਡੀਐੱਫਓ ਨੂੰ ਮੰਗਾਂ ਤੋਂ ਜਾਣੂ ਕਰਵਾਇਆ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 12 ਮਈ
ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਜ਼ਿਲ੍ਹਾ ਸਬ ਕਮੇਟੀ ਜੰਗਲੀ ਜੀਵ ਦੇ ਡੀਐੱਫਓ ਗੁਰਅਮਨਪ੍ਰੀਤ ਸਿੰਘ ਪਟਿਆਲਾ, ਚਰਨਜੀਤ ਸਿੰਘ ਸੋਢੀ ਆਰਓ, ਚਰਨਜੀਤ ਕੌਰ ਸੁਪਰਡੈਂਟ, ਸਿਕੰਦਰ ਸਿੰਘ ਭਾਦਸੋਂ ਨਾਲ ਮੁਲਾਜ਼ਮ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ। ਅਧਿਕਾਰੀਆਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਤੇ ਸਹਿਮਤੀ ਪ੍ਰਗਟ ਕਰਦੇ ਹੋਏ ਭਰੋਸਾ ਦਿੱਤਾ ਕਿ ਮਜ਼ਦੂਰਾਂ ਦੀਆਂ ਜਾਇਜ਼ ਮੰਗਾਂ ਬਾਰੇ ਵਿਚਾਰ ਕੀਤਾ ਜਾਵੇਗਾ। ਜੰਗਲਾਤ ਆਗੂ ਜਗਮੋਹਨ ਨੌਲੱਖਾ ਨੇ ਕਿਹਾ ਕਿ ਇਨ੍ਹਾਂ ਮੰਗਾਂ ਵਿੱਚ ਸਮੇਂ ਸਿਰ ਤਨਖ਼ਾਹਾਂ ਦੇਣੀਆਂ ਤੇ ਕਰਨੈਲ ਸਿੰਘ ਅਤੇ ਲਛਮਣ ਸਿੰਘ ਦੀ ਡਿਊਟੀ ਬਣਦੀ ਜਗਾ ਤੇ ਲਾਉਣੀ, ਵਰਦੀਆਂ ਤੋਂ ਇਲਾਵਾ ਮੁਲਾਜ਼ਮਾਂ ਨੂੰ ਕੰਮ ਕਰਦੇ ਸਮੇਂ ਖ਼ਤਰੇ ਬਾਰੇ ਵਿਚਾਰ ਕਰਨਾ ਸ਼ਾਮਲ ਹਨ। ਆਗੂਆਂ ਨੇ ਕਿਹਾ ਕਿ ਅਧਿਕਾਰੀਆਂ ਨੇ ਮੰਗਾਂ ਤੇ ਭਰੋਸਾ ਦਿੱਤਾ ਕਿ ਜਲਦੀ ਹੀ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ।
ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੈਬਨਿਟ ਵਿੱਚ ਕੀਤਾ ਐਲਾਨ 900 ਵਰਕਰ ਜੰਗਲੀ ਜੀਵ, ਜੰਗਲਾਤ ਵਿਭਾਗ, ਜੰਗਲਾਤ ਨਿਗਮ ਦੇ ਵਰਕਰਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ। ਯੂਨੀਅਨ ਦੇ ਆਗੂਆਂ ਨੇ ਮੀਟਿੰਗ ਕਰਕੇ ਫ਼ੈਸਲਾ ਕੀਤਾ ਗਿਆ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਛੇਤੀ ਹੀ ਮੁਹਾਲੀ ਵਿਖੇ ਪੱਕਾ ਮੋਰਚਾ ਲਗਾਇਆ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਸ਼ਾਮਲ ਤਰਲੋਚਨ ਗਿਰ ਮਾੜੂ, ਬਲਵਿੰਦਰ ਸਿੰਘ ਨਾਭਾ, ਨਿਰਮਲ ਸਿੰਘ ਸਾਧੋਹੇੜੀ, ਦਵਿੰਦਰ ਸਿੰਘ ਮਹੰਤ, ਰਾਣਾ ਗਿਰ, ਮਨਦੀਪ ਕੁਮਾਰ, ਚੰਦਰ ਭਾਨ ਤੇ ਕੁਲਦੀਪ ਸਿੰਘ ਸਲਾਹਕਾਰ ਹਾਜ਼ਰ ਸਨ।