ਜੌਹਨਸ ਹੌਪਕਿੰਸ ਨੇ ਲਗਾਤਾਰ ਦੂਜੀ ਵਾਰ ਭਾਰਤੀ-ਅਮਰੀਕੀ ਵਿਦਿਆਰਥਣ ਨੂੰ ਦੁਨੀਆ ਦੀ ਸਭ ਤੋਂ ਹੋਣਹਾਰ ਐਲਾਨਿਆ
05:32 PM Feb 07, 2023 IST
ਵਾਸ਼ਿੰਗਟਨ, 7 ਫਰਵਰੀ
Advertisement
ਅਮਰੀਕਾ ਸਥਿਤ ਜੌਹਨਸ ਹੌਪਕਿੰਸ ਸੈਂਟਰ ਫਾਰ ਟੇਲੈਂਟਡ ਯੂਥ ਨੇ ਭਾਰਤੀ-ਅਮਰੀਕੀ ਸਕੂਲੀ ਵਿਦਿਆਰਥਣ ਨਤਾਸ਼ਾ ਪੇਰੀਯਾਨਯਾਗਮ ਨੂੰ ਉਪਰਲੇ ਗ੍ਰੇਡ ਦੀ ਪ੍ਰੀਖਿਆ ਦੇ ਨਤੀਜਿਆਂ ਦੇ ਆਧਾਰ ‘ਤੇ ਲਗਾਤਾਰ ਦੂਜੇ ਸਾਲ ‘ਦੁਨੀਆ ਦੀ ਸਭ ਤੋਂ ਹੋਣਹਾਰ’ ਵਿਦਿਆਰਥਣ ਐਲਾਨਿਆ ਹੈ। ਦੁਨੀਆ ਭਰ ਦੇ 76 ਦੇਸ਼ਾਂ ਦੇ 15,000 ਵਿਦਿਆਰਥੀਆਂ ਨੇ ਇਸ ਵਿੱਚ ਹਿੱਸਾ ਲਿਆ। ਨਤਾਸ਼ਾ (13) ਨਿਊ ਜਰਸੀ ਦੇ ਫਲੋਰੈਂਸ ਐੱਮ. ਗੋਡੀਨੀਅਰ ਮਿਡਲ ਸਕੂਲ ਦੀ ਵਿਦਿਆਰਥਣ ਹੈ। ਉਸ ਨੇ 2021 ਵਿੱਚ ਜੌਹਨ ਹੌਪਕਿੰਸ ਸੈਂਟਰ ਫਾਰ ਟੈਲੈਂਟਡ ਯੂਥ (ਸੀਟੀਵਾਈ) ਦੀ ਪ੍ਰੀਖਿਆ ਦਿੱਤੀ ਸੀ। ਉਸ ਸਮੇਂ ਉਹ ਪੰਜਵੀਂ ਜਮਾਤ ਦੀ ਵਿਦਿਆਰਥਣ ਸੀ।
Advertisement
Advertisement