ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੌਰਜੀਆ ਹਾਦਸਾ: ਖੋਖਰ ਖੁਰਦ ਦੇ ਹਰਵਿੰਦਰ ਸਿੰਘ ਦਾ ਸਸਕਾਰ

06:50 AM Dec 25, 2024 IST

ਪੱਤਰ ਪ੍ਰੇਰਕਮਾਨਸਾ, 24 ਦਸੰਬਰ
Advertisement

ਜੌਰਜੀਆ ਵਿੱਚ ਪਿਛਲੇ ਦਿਨੀਂ ਵਾਪਰੇ ਹਾਦਸੇ ’ਚ ਮਰਨ ਵਾਲੇ 11 ਭਾਰਤੀਆਂ ਵਿੱਚ ਸ਼ਾਮਲ ਮਾਨਸਾ ਨੇੜਲੇ ਪਿੰਡ ਖੋਖਰ ਖੁਰਦ ਦੇ ਨੌਜਵਾਨ ਹਰਵਿੰਦਰ ਸਿੰਘ ਦੀ ਲਾਸ਼ ਅੱਜ ਉਸ ਦੇ ਘਰ ਪੁੱਜੀ। ਪਰਿਵਾਰ ਵੱਲੋਂ ਅੱਜ ਲਾਸ਼ ਦਾ ਸਸਕਾਰ ਕਰ ਦਿੱਤਾ ਗਿਆ। ਇਸੇ ਦੌਰਾਨ ਹਰਵਿੰਦਰ ਸਿੰਘ ਦੀ ਛੋਟੀ ਭੈਣ ਨੇ ਸਸਕਾਰ ਮੌਕੇ ਆਪਣੇ ਭਰਾ ਦੇ ਸਿਰ ’ਤੇ ਸਿਹਰਾ ਸਜਾਇਆ। ਮ੍ਰਿਤਕ ਦੇ ਪਰਿਵਾਰ ਮੈਂਬਰ ਨਿਰਮਲ ਸਿੰਘ ਨੇ ਦੱਸਿਆ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਹਰਵਿੰਦਰ ਸਿੰਘ (26) ਪੁੱਤਰ ਭਗਵਾਨ ਸਿੰਘ ਜ਼ਮੀਨ ਵੇਚ ਕੇ ਜੌਰਜੀਆ ਗਿਆ ਸੀ। ਉੱਥੇ ਜਾ ਕੇ ਉਸ ਨੂੰ ਇੱਕ ਰੇਸਤਰਾਂ ਵਿੱਚ ਕੰਮ ਮਿਲ ਗਿਆ ਸੀ। ਹਾਦਸੇ ਮਗਰੋਂ ਉਸ ਦੇ ਪਰਿਵਾਰਕ ਮੈਂਬਰ ਕਈ ਦਿਨ ਫੋਨ ਕਰਦੇ ਰਹੇ ਪਰ ਹਰਵਿੰਦਰ ਨਾਲ ਗੱਲ ਨਾ ਹੋਈ। ਇਸੇ ਦੌਰਾਨ ਕਿਸੇ ਨੇ ਫੋਨ ਕਰ ਕੇ ਹਰਵਿੰਦਰ ਸਿੰਘ ਦੀ ਮੌਤ ਹੋਣ ਬਾਰੇ ਸੂਚਨਾ ਦਿੱਤੀ ਸੀ।

Advertisement
Advertisement