ਜੌਰਜੀਆ ’ਚ ਪਿੰਡ ਮਹਿਮਾ ਦੀ ਨਣਦ-ਭਰਜਾਈ ਦੀ ਮੌਤ
ਖੇਤਰੀ ਪ੍ਰਤੀਨਿਧ
ਘਨੌਰ, 18 ਦਸੰਬਰ
ਜੌਰਜੀਆ ਵਿੱਚ ਇੱਕ ਹੋਟਲ ’ਚ ਵਾਪਰੀ ਘਟਨਾ ਦੌਰਾਨ ਮੌਤ ਦੇ ਮੂੰਹ ਜਾਣ ਵਾਲਿਆਂ ’ਚ ਘਨੌਰ ਖੇਤਰ ਦੇ ਪਿੰਡ ਮਹਿਮਾ ਦੀਆਂ ਨਣਦ-ਭਰਜਾਈ ਅਮਰਿੰਦਰ ਕੌਰ (32) ਅਤੇ ਮਨਿੰਦਰ ਕੌਰ (32) ਵੀ ਸ਼ਾਮਲ ਹੈ। ਪੀੜਤ ਪਰਿਵਾਰ ਦੇ ਇੱਕ ਮੈਂਬਰ ਸੁਖਵਿੰਦਰ ਸਿੰਘ ਤੋਂ ਅਨੁਸਰ ਉਹ ਦੋਵੇਂ ਉਥੇ ਇਕੱਠੀਆਂ ਹੀ ਰਹਿੰਦੀਆਂ ਸਨ।
ਜਦੋਂ ਪਤਾ ਲੱਗਿਆ ਕਿ ਜੌਰਜੀਆ ਵਿੱਚ ਇੱਕ ਹੋਟਲ ’ਚ ਚੰਗੀ ਨੌਕਰੀ ਹੈ ਤਾਂ ਪਰਿਵਾਰਕ ਮੈਂਬਰਾਂ ਨੇ ਕੁਝ ਜ਼ਮੀਨ ਵੇਚ ਕੇ ਬਾਰ੍ਹਵੀਂ ਜਮਾਤ ਪਾਸ ਅਮਰਿੰਦਰ ਕੌਰ ਨੂੰ ਜੌਰਜੀਆ ਭੇਜਿਆ ਸੀ। ਫੇਰ ਉਸ ਨੇ ਆਪਣੇ ਭਰਾ ਜਤਿੰਦਰ ਅਤੇ ਭਰਜਾਈ ਨਰਿੰਦਰ ਕੌਰ ਨੂੰ ਵੀ ਉੱਥੇ ਹੀ ਬੁਲਾ ਲਿਆ ਪਰ ਜਤਿੰਦਰ 2018 ਵਿੱਚ ਦੱਖਣੀ ਕੋਰੀਆ ਚਲਾ ਗਿਆ ਤੇ ਉਹ ਦੋਵੇਂ ਉਥੇ ਹੀ ਰਹਿੰਦੀਆਂ ਸਨ। ਉਂਜ ਮਨਿੰਦਰ ਕੌਰ ਦਾ ਪੇਕਾ ਪਿੰਡ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਹੈ। ਉਂਜ ਮਨਿੰਦਰ ਕੌਰ ਦਾ ਪੇਕਾ ਪਿੰਡ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਹੈ। ਮਨਿੰਦਰ ਕੌਰ ਅਤੇ ਜਤਿੰਦਰ ਸਿੰਘ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ। ਪਰ ਅਜੇ ਉਨ੍ਹਾਂ ਦਾ ਕੋਈ ਬੱਚਾ ਨਹੀਂ ਸੀ।
ਵਿਆਹ ਦੀ ਵਰ੍ਹੇਗੰਢ ਮਨਾਉਣ ਲਈ ਅਗਲੇ ਸਾਲ ਉਨ੍ਹਾ ਨੇ ਭਾਰਤ ਆਉਣਾ ਸੀ। ਇਸੇ ਦੌਰਾਨ ਹਲਕਾ ਘਨੌਰ ਦੇ ਸਾਬਕਾ ਕਾਂਗਰਸੀ ਠੇਕੇਦਾਰ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਦੇ ਸੁਰਜੀਤ ਸਿੰਘ ਗੜ੍ਹੀ ਤੇ ਜਸਮੇਲ ਸਿੰਘ ਲਾਛੜੂ ਨੇ ਮੌਤਾਂ ’ਤੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਹੈ।